ਦਾਣਾ ਮੰਡੀ ਪਾਖਰਪੁਰਾ ਵਿਖੇ ਨਹੀਂ ਹੋ ਰਹੀ ਝੋਨੇ ਦੀ ਖਰੀਦ –ਝਿਰਮਲ ਬੱਝੂਮਾਨ
ਜੈਂਤੀਪੁਰ, 19 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਝਿਰਮਲ ਸਿੰਘ ਬਝੂਮਾਨ ਵਲੋਂ ਗੱਲਬਾਤ ਦੌਰਾਨ ਕਿਹਾ ਕਿ, ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਝੋਨੇ ਦੀ ਫਸਲ ਬਹੁਤ ਵਧੀਆ ਹੋਈ ਹੈ ਅਤੇ ਬਾਸਮਤੀ ਦੀਆਂ ਕਿਸਮਾਂ ਦੇ ਕਿਸਾਨਾਂ ਨੂੰ ਸਹੀ ਮੁੱਲ ਮਿਲੇ ਹਨ ਪਰ ਪਰਮਲ ਦੀ ਫ਼ਸਲ ਨਾਲ ਕਿਸਾਨਾਂ ਨੂੰ ਮਾਰ ਪੈ ਰਹੀ ਹੈ। ਇਸ ਵਾਰ ਝੋਨੇ ਦੀ ਕਿਸਮ ਪਰਮਲ ਦੀ ਬਿਜਾਈ ਵੀ ਜਿਆਦਾ ਹੋਈ ਹੈ ਅਤੇ ਝਾੜ ਵੀ ਪਿਛਲੇ ਸਾਲ ਨਾਲੋਂ ਕੋਈ 10-15% ਵਧਿਆ ਹੈ।
ਅਜੀਤ ਡੈਸਕ
20-10-2026