27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗਮਾਡਾ ਦੀ ਜਾਂਚ ਨੇ ਮਾਨ ਸਰਕਾਰ ਦੇ ਫ਼ੈਸਲਿਆਂ ’ਤੇ ਖੜ੍ਹੇ ਕੀਤੇ ਸਵਾਲ–ਪ੍ਰਗਟ ਸਿੰਘ ਸੰਧੂ

ਰਈਆ, 26 ਸਤੰਬਰ (ਸ਼ਰਨਬੀਰ ਸਿੰਘ ਕੰਗ) ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਪਾਰਲੀਮਾਨੀ ਬੋਰਡ ਦੇ ਮੈਂਬਰ ਪਰਗਟ ਸਿੰਘ ਸੰਧੂ ਜੱਲੂਪੁਰ ਖੈੜਾ ਨੇ ਗਮਾਡਾ ਨਾਲ ਸੰਬੰਧਿਤ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਜਾ ਰਹੀ ਜਾਂਚ ਨੇ ਜ਼ਮੀਨੀ ਸੌਦਿਆਂ, ਜ਼ਮੀਨ ਦੀ ਵਰਤੋਂ ਬਦਲਣ ਦੀਆਂ ਮਨਜ਼ੂਰੀਆਂ, ਜ਼ਮੀਨ ਪ੍ਰਾਪਤੀ ਅਤੇ ਨਿੱਜੀ ਵਿਕਾਸਕਾਰਾਂ ਨੂੰ ਦਿੱਤੀਆਂ ਕਥਿਤ ਵਿੱਤੀ ਰਿਆਇਤਾਂ ਸੰਬੰਧੀ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਗਭਗ 57 ਕਰੋੜ ਰੁਪਏ ਦੀ ਬਕਾਇਆ ਰਕਮ ਵਿਚ ਛੋਟ ਨਾਲ ਜੁੜੇ ਮਾਮਲੇ ਬਾਰੇ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਰਿਆਇਤ ਕਿਹੜੇ ਨਿਯਮਾਂ ਅਧੀਨ, ਕਿਸ ਦੀ ਮਨਜ਼ੂਰੀ ਨਾਲ ਅਤੇ ਕਿਸ ਕਾਰਨ ਦਿੱਤੀ ਗਈ।

ਪਰਗਟ ਸਿੰਘ ਸੰਧੂ । 27-09-2026
ਰਈਆ, 26 ਸਤੰਬਰ (ਸ਼ਰਨਬੀਰ ਸਿੰਘ ਕੰਗ) ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਪਾਰਲੀਮਾਨੀ ਬੋਰਡ ਦੇ ਮੈਂਬਰ ਪਰਗਟ ਸਿੰਘ ਸੰਧੂ ਜੱਲੂਪੁਰ ਖੈੜਾ ਨੇ ਗਮਾਡਾ ਨਾਲ ਸੰਬੰਧਿਤ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਜਾ ਰਹੀ ਜਾਂਚ ਨੇ ਜ਼ਮੀਨੀ ਸੌਦਿਆਂ, ਜ਼ਮੀਨ ਦੀ ਵਰਤੋਂ ਬਦਲਣ ਦੀਆਂ ਮਨਜ਼ੂਰੀਆਂ, ਜ਼ਮੀਨ ਪ੍ਰਾਪਤੀ ਅਤੇ ਨਿੱਜੀ ਵਿਕਾਸਕਾਰਾਂ ਨੂੰ ਦਿੱਤੀਆਂ ਕਥਿਤ ਵਿੱਤੀ ਰਿਆਇਤਾਂ ਸੰਬੰਧੀ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਗਭਗ 57 ਕਰੋੜ ਰੁਪਏ ਦੀ ਬਕਾਇਆ ਰਕਮ ਵਿਚ ਛੋਟ ਨਾਲ ਜੁੜੇ ਮਾਮਲੇ ਬਾਰੇ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਰਿਆਇਤ ਕਿਹੜੇ ਨਿਯਮਾਂ ਅਧੀਨ, ਕਿਸ ਦੀ ਮਨਜ਼ੂਰੀ ਨਾਲ ਅਤੇ ਕਿਸ ਕਾਰਨ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ।
ਪਿਛਲੀ ਖ਼ਬਰ ਜੇ. ਪੀ. ਐੱਮ. ਓ. ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ਵਲੋਂ ਐੱਸ. ਡੀ. ਐੱਮ. ਦਫ਼ਤਰ ਅੱ... ਅਗਲੀ ਖ਼ਬਰ ਗਣਪਤੀ ਵਿਸਰਜਨ ਦੌਰਾਨ ਬਿਆਸ ਦਰਿਆ ’ਤੇ ਲੱਗੀਆਂ ਰੌਣਕਾਂ ਪੁਲਿਸ ਪ੍ਰਸ਼ਾਸਨ ਵਲੋਂ ਟਰੈਫਿਕ ’ਤੇ ਰਿਹਾ ਪੂਰਨ ਕੰਟਰੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।