12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੰਚਾਇਤ ਸੋਹੀਆਂ ਖੁਰਦ ਵਲੋਂ ਨਵੇਂ ਬਣੇ ਨੰਬਰਦਾਰ ਸਮਾਰ ਸਿੰਘ ਸੋਹੀ ਨੂੰ ਕੀਤਾ ਸਨਮਾਨਿਤ

ਜੇਠੂਵਾਲ, 11 ਅਗਸਤ ( ਮਿੱਤਰਪਾਲ ਸਿੰਘ ਰੰਧਾਵਾ )-ਹਲਕਾ ਅਟਾਰੀ ਦੇ ਪਿੰਡ ਸੋਹੀਆਂ ਖੁਰਦ ਦੀ ਪੰਚਾਇਤ ਵਲੋਂ ਸਰਪੰਚ ਲਵਪ੍ਰੀਤ ਸਿੰਘ ਤੇ ਸਾਬਕਾ ਸਰਪੰਚ ਧਰਮਬੀਰ ਸਿੰਘ ਸਮੇਤ ਪੰਚਾਂ ਤੇ ਹੋਰ ਮੁਹਤਬਰਾਂ ਵਲੋਂ ਸਵਰਗੀ ਨੰਬਰਦਾਰ ਜਸਵੰਤ ਸਿੰਘ ਸੋਹੀ ਦੇ ਨੌਜਵਾਨ ਪੋਤਰੇ ਸਮਾਰ ਸਿੰਘ ਸੋਹੀ ਨੂੰ ਪਿੰਡ ਦੇ ਨਵੇਂ ਨੰਬਰਦਾਰ ਬਣਨ ’ਤੇ ਸਨਮਾਨਿਤ ਕੀਤਾ ਗਿਆ । ਨੰਬਰਦਾਰ ਸੁਮਾਰ ਸਿੰਘ ਸੋਹੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਡੀ.

ਅਜੀਤ ਡੈਸਕ 12-08-2026
ਜੇਠੂਵਾਲ, 11 ਅਗਸਤ ( ਮਿੱਤਰਪਾਲ ਸਿੰਘ ਰੰਧਾਵਾ )-ਹਲਕਾ ਅਟਾਰੀ ਦੇ ਪਿੰਡ ਸੋਹੀਆਂ ਖੁਰਦ ਦੀ ਪੰਚਾਇਤ ਵਲੋਂ ਸਰਪੰਚ ਲਵਪ੍ਰੀਤ ਸਿੰਘ ਤੇ ਸਾਬਕਾ ਸਰਪੰਚ ਧਰਮਬੀਰ ਸਿੰਘ ਸਮੇਤ ਪੰਚਾਂ ਤੇ ਹੋਰ ਮੁਹਤਬਰਾਂ ਵਲੋਂ ਸਵਰਗੀ ਨੰਬਰਦਾਰ ਜਸਵੰਤ ਸਿੰਘ ਸੋਹੀ ਦੇ ਨੌਜਵਾਨ ਪੋਤਰੇ ਸਮਾਰ ਸਿੰਘ ਸੋਹੀ ਨੂੰ ਪਿੰਡ ਦੇ ਨਵੇਂ ਨੰਬਰਦਾਰ ਬਣਨ ’ਤੇ ਸਨਮਾਨਿਤ ਕੀਤਾ ਗਿਆ । ਨੰਬਰਦਾਰ ਸੁਮਾਰ ਸਿੰਘ ਸੋਹੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਡੀ. ਸੀ. ਵਲੋਂ ਜੋ ਮੈਨੂੰ ਪਿੰਡ ਦੀ ਲੋਕ ਸੇਵਾ ਤੇ ਭਲਾਈ ਦੇ ਕੰਮਾਂ ਵਾਸਤੇ ਨੰਬਰਦਾਰ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਹ ਮੈਂ ਆਪਣੇ ਵੱਡੇ ਵਡੇਰਿਆਂ ਦੇ ਦਰਸਾਏ ਪੂਰਨਿਆਂ ’ਤੇ ਚੱਲਦਿਆਂ ਹੋਇਆਂ ਪਿੰਡ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹਾਂ। ਸਰਪੰਚ ਲਵਪ੍ਰੀਤ ਸਿੰਘ ਤੇ ਸਾਬਕਾ ਸਰਪੰਚ ਧਰਮਬੀਰ ਸਿੰਘ ਸੋਹੀ ਨੇ ਕਿਹਾ ਕਿ ਨਵੇਂ ਬਣੇ ਨੰਬਰਦਾਰ ਸਮਾਰ ਸਿੰਘ ਨੌਜਵਾਨ ਜੋ ਕਿ ਸਭ ਤੋਂ ਘੱਟ ਉਮਰ ਦਾ ਇਹ ਨੌਜਵਾਨ ਹੈ ਜਿਸ ਨੂੰ ਪਿੰਡ ਦਾ ਨੰਬਰਦਾਰ ਬਣਾਇਆ ਗਿਆ ਹੈ ਅਤੇ ਉਸ ਦੇ ਦਾਦਾ ਸਵਰਗੀ ਨੰਬਰਦਾਰ ਜਸਵੰਤ ਸਿੰਘ ਵਲੋਂ ਵੀ ਕਈ ਸਾਲ ਨੰਬਰਦਾਰ ਵਜੋਂ ਲੋਕਾਂ ਅਤੇ ਪਿੰਡ ਦੇ ਭਲਾਈ ਕੰਮਾਂ ਲਈ ਕੰਮ ਕੀਤਾ ਹੈ। ਇਸ ਮੌਕੇ ਪੰਚ ਇਕਬਾਲ ਸਿੰਘ, ਸ਼ੇਰਾ ਸੋਹੀ, ਹਰਮਨਜੀਤ ਸਿੰਘ ਬੱਲ, ਹਰ ਬਲਜੀਤ ਸਿੰਘ, ਜਗਰੂਪ ਸਿੰਘ, ਧਰਮਿੰਦਰ ਸਿੰਘ, ਸਾਹਿਬਜੀਤ ਸਿੰਘ ਕਲੱਬ ਪ੍ਰਧਾਨ, ਪੰਚ ਬਲਦੇਵ ਸਿੰਘ, ਪੰਚ ਮਨਦੀਪ ਕੌਰ, ਪੰਚ ਵਰਿੰਦਰ ਸਿੰਘ, ਧਰਵਿੰਦਰ ਸਿੰਘ ਬੱਲ ਸਮੇਤ ਹੋਰ ਮੁਹਤਬਰ ਹਾਜ਼ਰ ਸਨ।
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਕਲਿਆਣਸਰ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਆਰੰਭ ਅਗਲੀ ਖ਼ਬਰ ਮਾਮਲਾ : ਪੁਲਿਸ ਥਾਣਿਆਂ ’ਚ ਲਟਕਦੇ ਮਸਲਿਆਂ ਦਾ ਕਿਸਾਨ ਜਥੇਬੰਦੀ ਵੱਲੋਂ ਡੀ.ਐੱਸ.ਪੀ. ਦਫਤਰ ਚੋਗਾਵਾਂ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।