ਪ੍ਰਤਾਪ ਸਿੰਘ ਮਲਹੋਤਰਾ ਦੇ ਅਕਾਲ ਚਲਾਣੇ ਨਾਲ ਮਲਹੋਤਰਾ ਪਰਿਵਾਰ ਨੂੰ ਗਹਿਰਾ ਸਦਮਾ
ਜੰਡਿਆਲਾ ਗੁਰੂ, 28 ਨਵੰਬਰ (ਅੰਮ੍ਰਿਤ ਪਾਲ ਸਿੰਘ)-ਮਲਹੋਤਰਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਅਵਤਾਰ ਸਿੰਘ ਮਲਹੋਤਰਾ ਦੇ ਭਰਾ ਅਤੇ ਸਾਬਕਾ ਕੌਂਸਲਰ ਕੁਲਵੰਤ ਸਿੰਘ ਮਲਹੋਤਰਾ ਦੇ ਚਚੇਰੇ ਭਰਾ ਪ੍ਰਤਾਪ ਸਿੰਘ ਮਲਹੋਤਰਾ (ਕਰੀਬ 65 ਸਾਲ) ਦਾ ਬੀਤੇ ਦਿਨ ਦਿਮਾਗੀ ਦੌਰਾ ਪੈਣ ਕਾਰਨ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੀ ਪਤਨੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ।
ਅਜੀਤ ਡੈਸਕ
29-11-2026