ਵਿਧਾਇਕ ਧਾਲੀਵਾਲ ਵਲੋਂ ਪਿੰਡ ਰੋਖੇ ਵਿਖੇ ਕੀਤੀ ਲੋਕ ਮਿਲਣੀ
ਅਜਨਾਲਾ, 10 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਜਾਣਨ ਦੇ ਮਕਸਦ ਨਾਲ ਪਿੰਡ ਰੋਖੇ ਵਿਖੇ ਲੋਕ ਮਿਲਣੀ ਤਹਿਤ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਆਪਣੀਆਂ ਸਮੱਸਿਆਵਾਂ ਅਤੇ ਪਿੰਡ ਦੀਆਂ ਲੋੜਾਂ ਸੰਬੰਧੀ ਵਿਧਾਇਕ ਧਾਲੀਵਾਲ ਨਾਲ ਵਿਚਾਰ-ਵਟਾਂਦਰਾ ਕੀਤਾ।
ਅਜੀਤ ਡੈਸਕ
11-08-2026