ਸਟੇਟ ਡੈਲੀਗੇਟ ਅਜਮਿੰਦਰ ਸਿੰਘ ਸਾਬਾ ਦੇ ਗ੍ਰਹਿ ਵਿਖੇ ਜਥੇਦਾਰ ਜਲਾਲ ਉਸਮਾ ਦੀ ਅਗਵਾਈ ਹੇਠ ਮੀਟਿੰਗ
ਬਾਬਾ ਬਕਾਲਾ ਸਾਹਿਬ, 10 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਇਕ ਅਹਿਮ ਮੀਟਿੰਗ ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ (ਬ) ਅਜਮਿੰਦਰ ਸਿੰਘ ਸਾਬਾ ਦੇ ਗ੍ਰਹਿ ਪਿੰਡ ਭੋਰਸ਼ੀ ਰਾਜਪੂਤਾਂ ਵਿਖੇ, ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲਉਸਮਾ ਦੀ ਪ੍ਰਧਾਨਗੀ ਹੇਠ ਹੋਈ ।
ਬਾਬਾ ਬਕਾਲਾ ਸਾਹਿਬ, 10 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਇਕ ਅਹਿਮ ਮੀਟਿੰਗ ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ (ਬ) ਅਜਮਿੰਦਰ ਸਿੰਘ ਸਾਬਾ ਦੇ ਗ੍ਰਹਿ ਪਿੰਡ ਭੋਰਸ਼ੀ ਰਾਜਪੂਤਾਂ ਵਿਖੇ, ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲਉਸਮਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ‘ਮੇਲਾ ਰੱਖੜ ਪੁੰਨਿਆ’ ਦੇ ਸੰਬੰਧ ਵਿਚ 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਲੈ ਕੇ ਪ੍ਰੋਗਰਾਮ ਉਲੀਕਿਆ ਗਿਆ। ਜਥੇ. ਜਲਾਲਉਸਮਾ ਨੇ ਪਿੰਡ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਕਾਨਫਰੰਸ ਵਿਚ ਲੈ ਕੇ ਆਉਣ ਲਈ ਲਾਮਬੱਧ ਕੀਤਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਮਿਹਨਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜਥੇ. ਜਲਾਲ ਉਸਮਾ ਨੇ ਹਲਕੇ ‘ਚ ਨਵੀਆਂ ਨਿਯੁਕਤੀਆਂ ਕਰਦਿਆਂ ਅਜਮਿੰਦਰ ਸਿੰਘ ਸਾਬਾ ਤੇ ਗੁਰਜੀਤ ਸਿੰਘ ਹਾਂਡਾ ਨੂੰ ਕੋਰ ਕਮੇਟੀ ਮੈਂਬਰ, ਸੁਖਦੇਵ ਸਿੰਘ ਫੌਜੀ ਅਤੇ ਹਰਜੀਤ ਸਿੰਘ ਠੇਕੇਦਾਰ ਕੋਰ ਕਮੇਟੀ ਮੈਂਬਰ ਐੱਸ.ਸੀ. ਵਿੰਗ ਅਤੇ ਸੁਖਦੇਵ ਸਿੰਘ ਮੈਂਬਰ ਹਲਕਾ ਕਮੇਟੀ ਚੁਣੇ ਗਏ, ਜਿਨ੍ਹਾਂ ਨੂੰ ਜਥੇਦਾਰ ਜਲਾਲ ਉਸਮਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਕਲ ਪ੍ਰਧਾਨ ਜਥੇ. ਪੂਰਨ ਸਿੰਘ ਖਿਲਚੀਆਂ, ਡਾ. ਕੁਲਵਿੰਦਰ ਸਿੰਘ ਬਾਣੀਆ, ਸਰਕਲ ਪ੍ਰਧਾਨ ਬਿਆਸ ਸੁਖਜੀਤ ਸਿੰਘ ਦੋਲੋਨੰਗਲ, ਨਿਰਮਲ ਸਿੰਘ ਬਾਬੂ ਨੰਬਰਦਾਰ, ਪੰਚ ਅਮਨਦੀਪ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਨੰਬਰਦਾਰ, ਸੁਬੇਗ ਸਿੰਘ, ਗੁਰਜੀਤ ਸਿੰਘ ਹਾਂਡਾ ਮੈਂਬਰ ਕੋਰ ਕਮੇਟੀ ਹਲਕਾ ਬਾਬਾ ਬਕਾਲਾ ਸਾਹਿਬ, ਸੁਖਦੇਵ ਸਿੰਘ ਫੌਜੀ ਮੈਂਬਰ ਕੋਰ ਕਮੇਟੀ ਐੱਸ.ਸੀ. ਵਿੰਗ ਹਲਕਾ ਬਾਬਾ ਬਕਾਲਾ ਸਾਹਿਬ, ਕਵਲਜੀਤ ਸਿੰਘ ਸ਼ੋਂਕੀ, ਸਰਬਜੀਤ ਸਿੰਘ, ਅਨਮੋਲ ਸਿੰਘ ਆਦਿ ਹਾਜ਼ਰ ਸਨ ।