ਬਾਬਾ ਬਕਾਲਾ ਸਾਹਿਬ, 7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਅਤੇ ਸਤਿਕਾਰ ਲਈ ਲਿਆ ਗਿਆ ਸਖ਼ਤ ਕਾਨੂੰਨੀ ਫ਼ੈਸਲਾ ਸਮੂਹ ਸੰਗਤਾਂ ਨੂੰ ਸਮਰਪਿਤ ਹੈ | ਇਸੇ ਇਤਿਹਾਸਕ ਪ੍ਰਾਪਤੀ ਲਈ ਗੁਰੂ ਚਰਨਾਂ ਵਿਚ 'ਸ਼ੁਕਰਾਨਾ ਯਾਤਰਾ' ਸੁਰੂ ਕੀਤੀ ਗਈ ਹੈ ਜੋ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਪਹੁੰਚੀ | ਨਗਰ ਪੰਚਾਇਤ ਪ੍ਰਧਾਨ ਸੁਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਵਰਕਰਾਂ ਨੇ ਭਗਵੰਤ ਮਾਨ ਦੇ ਸਵਾਗਤ ਲਈ ਇਸ 'ਸ਼ੁਕਰਾਨਾ ਯਾਤਰਾ' ਵਿਚ ਸ਼ਮੂਲੀਅਤ ਕਰਕੇ ਸ. ਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਸ ਕਾਨੂੰਨ ਬਣਾਉਣ 'ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਦੇ ਨਾਲ ਵਾਈਸ ਚੇਅਰਮੈਨ ਸਰਵਰਿੰਦਰ ਸਿੰਘ ਸੁਧਾਰ, ਵਾਇਸ ਪ੍ਰਧਾਨ ਸੁਖਵਿੰਦਰ ਕੌਰ, ਐੱਮ. ਸੀ. ਮਨਜਿੰਦਰ ਸਿੰਘ, ਐੱਮ. ਸੀ. ਰਵੀ ਸਿੰਘ, ਐੱਮ. ਸੀ. ਸੁਖਜੀਤ ਕੌਰ ਕੰਗ, ਸੀਨੀਅਰ ਆਗੂ ਬਲਸ਼ਰਨ ਸਿੰਘ ਜਮਾਲਪੁਰ, ਪਰਮਜੀਤ ਸਿੰਘ ਭੁੱਲਰ, ਪ੍ਰਧਾਨ ਨਰਜਿੰਦਰ ਸਿੰਘ ਬਿਆਸ, ਪਵਨ ਪ੍ਰੀਤ ਸਿੰਘ ਮਾਨ, ਕੁਲਬੀਰ ਸਿੰਘ ਕਾਲੇਕੇ, ਤਰਵਿੰਦਰ ਸਿੰਘ ਛੱਜਲਵੱਢੀ, ਜਥੇਦਾਰ ਰੇਸ਼ਮ ਸਿੰਘ, ਸੁਰਿੰਦਰ ਸਿੰਘ ਸੰਧੂ, ਸਰਵਨ ਸਿੰਘ ਸਰਾਂ, ਸੁਖਦੇਵ ਸਿੰਘ, ਪੰਡਿਤ ਵਿਕਰਮ ਸ਼ਰਮਾ, ਇੰਦਰਜੀਤ ਕੌਰ ਰਾਣੋ, ਰਣਜੀਤ ਸਿੰਘ, ਗੁਰਦਿਆਲ ਸਿੰਘ, ਸੋਨੀਆ ਪ੍ਰਧਾਨ, ਤਰਨਦੀਪ ਸਿੰਘ ਆਦਿ ਆਗੂ ਵੀ 'ਸ਼ੁਕਰਾਨਾ ਯਾਤਰਾ' ਦੇ ਕਾਫਲੇ ਵਿਚ ਪਹੁੰਚੇ |