03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮਲੇਸ਼ੀਆ ਤੋਂ ਡਿਪੋਰਟ ਹੋ ਕੇ ਆਇਆ ਪਿੰਡ ਵਡਾਲਾ ਕਲਾਂ ਦਾ ਨੌਜਵਾਨ ਭੇਦਭਰੀ ਹਾਲਤ 'ਚ ਲਾਪਤਾ <br/>

ਅਜੀਤ ਡੈਸਕ 08-05-2026
ਬਾਬਾ ਬਕਾਲਾ ਸਾਹਿਬ, 7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿੰਡ ਵਡਾਲਾ ਖੁਰਦ ਨਾਲ ਸੰਬੰਧਿਤ ਸ਼ਾਦੀ ਸ਼ੁਦਾ 29 ਸਾਲਾ ਨੌਜਵਾਨ, ਜੋ ਕਿ ਮਲੇਸ਼ੀਆ ਤੋਂ ਡਿਪੋਰਟ ਹੋ ਕੇ ਆਇਆ ਸੀ, ਅੱਜ ਤਕਰੀਬਨ 23 ਦਿਨਾਂ ਬਾਅਦ ਵੀ ਘਰ ਨਹੀਂ ਪੁੱਜਾ | ਉੇਕਤ ਲੜਕੇ ਦੀ ਮਾਤਾ ਸੁਖਵੰਤ ਕੌਰ ਵਿਧਵਾ ਪਿਆਰਾ ਸਿੰਘ, ਵਾਸੀ ਵਡਾਲਾ ਖੁਰਦ, ਤਹਿਸੀਲ ਬਾਬਾ ਬਕਾਲਾ ਸਾਹਿਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਲੜਕਾ ਅੰਮਿ੍ਤਪਾਲ ਸਿੰਘ (29 ਸਾਲ) ਜੋ ਕਿ ਸ਼ਾਦੀ ਸ਼ੁਦਾ ਹੈ ਅਤੇ ਉਸਨੂੰ ਮਲੇਸ਼ੀਆ ਵਿਚੋਂ ਡਿਪੋਰਟ ਕਰ ਦਿੱਤਾ ਗਿਆ ਸੀ, ਜਿਸ ਨਾਲ ਉਸਦੇ ਹੋਰ ਵੀ ਸਾਥੀ ਸਨ, ਉਹ ਮਿਤੀ 14 ਅਪ੍ਰੈਲ 2026 ਨੂੰ ਮਲੇਸ਼ੀਆ ਤੋਂ ਇਕ ਹਵਾਈ ਜਹਾਜ਼ 'ਚ ਸਾਥੀਆਂ ਸਮੇਤ ਰਵਾਨਾ ਹੋਇਆ ਅਤੇ ਸ਼ਾਮੀਂ ਨੂੰ ਦਿੱਲੀ ਏਅਰਪੋਰਟ 'ਤੇ ਉਤਰਿਆ | ਉਸਨੇ 15 ਅਪ੍ਰੈਲ ਨੂੰ ਸਵੇਰੇ 7 ਵਜੇ ਅੰਮਿ੍ਤਸਰ ਉੱਤਰਕੇ ਸਾਨੂੰ ਫ਼ੋਨ ਕੀਤਾ ਕਿ ਮੈਂ ਘਰ ਆ ਰਿਹਾ ਹਾਂ, ਪਰ ਉਸ ਤੋਂ ਬਾਅਦ ਉਸਦਾ ਫ਼ੋਨ ਬੰਦ ਹੋ ਗਿਆ ਤੇ ਉਹ ਅਜੇ ਤੱਕ ਵਾਪਸ ਘਰ ਨਹੀਂ ਪਤਰਤਿਆ | ਉਸਦੀ ਲੋਕੇਸ਼ਨ ਅੰਮਿ੍ਤਸਰ ਤੋਂ ਬਟਾਲਾ ਦੀ ਆ ਰਹੀ ਹੈ | ਅਸੀਂ ਉਸਦੀ ਹਰ ਥਾਂ 'ਤੇ ਬੜੀ ਭਾਲ ਕੀਤੀ, ਪਰ 23 ਦਿਨ ਬੀਤ ਜਾਣ ਪਿਛੋਂ ਵੀ ਅਜੇ ਤੱਕ ਉਸ ਦਾ ਕੁਝ ਵੀ ਥਹੁ-ਪਤਾ ਨਹੀਂ ਲੱਗਾ | ਮਾਤਾ ਸੁਖਵੰਤ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਅਸੀਂ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ, ਸਿਟੀ ਥਾਣਾ ਤੇ ਐੱਸ. ਐੱਸ. ਪੀ. ਤਰਨ ਤਾਰਨ ਸਾਹਿਬ, ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ, ਐੱਸ.ਐੱਚ.ਓ. ਥਾਣਾ ਬਿਆਸ ਵਿਖੇ ਰਿਪੋਰਟਾਂ ਦਰਜ ਕਰਾਈਆਂ ਹਨ, ਪਰ ਅਜੇ ਤੱਕ ਅੰਮਿ੍ਤਪਾਲ ਸਿੰਘ ਦੀ ਕੋਈ ਉੱਘ ਸੁੱਘ ਨਹੀਂ ਨਿਕਲ ਰਹੀ | ਉਸਨੇ ਪੁਲਿਸ-ਪ੍ਰਸ਼ਾਸਨ ਦੇ ਉੱਚ ਪੁਲਿਸ ਅਧਿਕਾਰੀਆਂ ਪਾਸ ਫਰਿਆਦ ਹੈ ਕਿ ਮੇਰੇ ਬੇਟੇ ਨੂੰ ਲੱਭਕੇ ਸਾਡੇ ਹਵਾਲੇ ਕੀਤਾ ਜਾਵੇ |

ਪਿਛਲੀ ਖ਼ਬਰ ਪੰਜਾਬ 'ਚ ਹੋਏ ਧਮਾਕਿਆਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ-ਕੁਲਦੀਪ ਸਿੰਘ ਧਾਲੀਵਾਲ <br/> ਅਗਲੀ ਖ਼ਬਰ ਮੰਦਰ ਸ੍ਰੀ ਬਾਵਾ ਲਾਲ ਦੁਆਰ ਮਜੀਠਾ ਵਿਖੇ ਕਥਾ ਸਮਾਗਮ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।