ਮਜੀਠਾ, 6 ਮਈ (ਮਨਿੰਦਰ ਸਿੰਘ ਸੋਖੀ)-ਮੰਦਰ ਸ੍ਰੀ ਬਾਵਾ ਲਾਲ ਜੀ ਮਜੀਠਾ ਵਿਖੇ ਮੰਦਰ ਕਮੇਟੀ ਵਲੋਂ ਬਾਵਾ ਲਾਲ ਦੁਆਰ ਧਿਆਨਪੁਰ ਦੇ ਗੱਦੀਨਸ਼ੀਨ ਮਹੰਤ ਸ੍ਰੀ ਰਾਮ ਸੁੰਦਰ ਦਾਸ ਦੇ ਆਸ਼ੀਰਵਾਦ ਸਦਕਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੂਮੀ ਪੂਜਨ ਅਤੇ ਮੂਰਤੀ ਸਥਾਪਨਾ ਦਿਵਸ ਦੇ ਸੰਬੰਧ ਵਿਚ ਸਾਲਾਨਾ ਉਤਸਵ ਮਨਾਇਆ ਗਿਆ, ਜਿਸ ਵਿਚ ਪਹਿਲਾਂ ਸ਼ਰਧਾਲੂਆਂ ਵਲੋਂ ਮੰਦਰ ਬਾਵਾ ਲਾਲ ਜੀ ਤੋਂ ਕਲਸ਼ ਯਾਤਰਾ ਕੱਢੀ ਗਈ | ਪੰਡਤ ਮਨੋਜ਼ ਕੁਮਾਰ ਅਤੇ ਹੋਰ ਵਿਦਵਾਨਾਂ ਵਲੋਂ ਭੂਮੀ ਪੂਜਨ ਕੀਤਾ ਗਿਆ | ਉਪਰੰਤ ਉਘੇ ਵਿਦਵਾਨ ਆਚਾਰੀਆ ਲਲਿਤ ਕਿਸ਼ੋਰ ਸ੍ਰੀ ਵਰਿੰਦਾਵਨ ਵਾਲੇ ਅਤੇ ਪੰਡਤ ਮਨੋਜ ਕੁਮਾਰ ਵਲੋਂ ਸ੍ਰੀ ਰਾਮ ਕਥਾ ਦਾ ਵਖਿਆਨ ਕੀਤਾ ਗਿਆ | ਜਿਸ ਵਿਚ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਿਲ ਹੋ ਕੇ ਕਥਾ ਦਾ ਆਨੰਦ ਮਾਣਿਆ |