ਇੰਟਰਨੈਸ਼ਨਲ ਫ਼ਤਹਿ ਅਕੈਡਮੀ ਦੀ ਫੁੱਟਬਾਲ ਟੀਮ ਜ਼ੋਨਲ ਟੂਰਨਾਮੈਂਟ ਵਿਚ ਰਨਰ ਅੱਪ ਰਹੀ <br/>
ਅਜੀਤ ਡੈਸਕ
08-05-2026
ਟੂਰਨਾਮੈਂਟ ਦੌਰਾਨ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੀ ਟੀਮ ਨੇ ਖੇਡ ਕੌਸ਼ਲ, ਅਨੁਸ਼ਾਸਨ, ਟੀਮ ਵਰਕ ਅਤੇ ਜਿੱਤ ਦੇ ਅਟੱਲ ਜਜ਼ਬੇ ਨਾਲ ਹਰ ਮੈਚ ਵਿਚ ਪ੍ਰਤਿਭਾ ਦਾ ਲੋਹਾ ਮਨਵਾਇਆ | ਪਹਿਲਾ ਮੈਚ ਸੇਂਟ ਮੇਰੀ ਨੂੰ ਹਰਾ ਕੇ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ | ਸੈਮੀਫਾਈਨਲ ਸੈਕਰਡ ਹਾਰਟ ਨੂੰ ਪ੍ਰਭਾਵਸ਼ਾਲੀ ਖੇਡ ਨਾਲ ਮਾਤ ਦੇ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਫਾਈਨਲ ਮੈਚ ਸੇਂਟ ਫਰਾਂਸਿਸ ਜੰਡਿਆਲਾ ਵਿਰੁੱਧ ਜ਼ਬਰਦਸਤ ਟੱਕਰ ਦਿੰਦਿਆਂ ਰਨਰ-ਅਪ ਟਰਾਫੀ ਹਾਸਲ ਕੀਤੀ | ਟੀਮ ਦੀ ਇਸ ਵਿਸ਼ੇਸ਼ ਸਫਲਤਾ ਦੇ ਪਿੱਛੇ ਕੋਚ ਅਮਨਦੀਪ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀ, ਜੋ ਖੁਦ ਭਾਰਤੀ ਫੁੱਟਬਾਲ ਟੀਮ ਦੇ ਮਾਣਯੋਗ ਖਿਡਾਰੀ ਰਹਿ ਚੁੱਕੇ ਹਨ | ਉਨ੍ਹਾਂ ਦੇ ਅੰਤਰਰਾਸ਼ਟਰੀ ਤਜਰਬੇ, ਮਾਰਗ ਦਰਸ਼ਨ ਅਤੇ ਉੱਚ ਕੋਟੀ ਦੀ ਕੋਚਿੰਗ ਨੇ ਵਿਦਿਆਰਥੀਆਂ ਵਿਚ ਜਿੱਤ ਦਾ ਜਜ਼ਬਾ ਭਰਿਆ ਅਤੇ ਟੀਮ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ | ਟੀਮ ਦੇ ਖਿਡਾਰੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਨਿਰੰਤਰ ਮਿਹਨਤ, ਸਮਰਪਣ ਅਤੇ ਉੱਚ ਮਨੋਬਲ ਦਾ ਪ੍ਰਤੀਕ ਹੈ | ਇੰਟਰਨੈਸ਼ਨਲ ਫ਼ਤਹਿ ਅਕੈਡਮੀ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਨਵੇਂ ਮਾਪਦੰਡ ਸਥਾਪਿਤ ਕਰ ਰਹੀ ਹੈ | ਇਹ ਮਾਣਯੋਗ ਸਫਲਤਾ ਸਮੂਹ ਸਕੂਲ ਪਰਿਵਾਰ ਲਈ ਗੌਰਵਮਈ ਪਲ ਹੈ ਅਤੇ ਭਵਿੱਖ ਦੇ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਬਣੇਗੀ | ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ, ਕੋਚਿੰਗ ਸਟਾਫ ਅਤੇ ਮਾਪਿਆਂ ਵਲੋਂ ਟੀਮ ਨੂੰ ਦਿਲੋਂ ਵਧਾਈ ਦਿੰਦਿਆਂ ਹੋਰ ਵੱਡੀਆਂ ਉਪਲੱਬਧੀਆਂ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ |