03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਵ. ਬੀਬੀ ਹਰਜਿੰਦਰ ਕੌਰ ਮਿੱਠਾ ਨੂੰ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 08-05-2026
ਚੱਬਾ, 7 ਮਈ (ਜੱਸਾ ਅਣਜਾਣ)-ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਅਧੀਨ ਆਉਂਦੇ ਪਿੰਡ ਚਾਟੀਵਿੰਡ ਬੋਪਾਰਾਏ ਦੇ ਮੌਜੂਦਾ ਸਰਪੰਚ ਸੰਦੀਪ ਸਿੰਘ ਮਿੱਠਾ ਤੇ ਹਰਦੀਪ ਸਿੰਘ ਮਿੱਠਾ (ਕੈਨੇਡਾ) ਦੇ ਮਾਤਾ ਹਰਜਿੰਦਰ ਕੌਰ ਮਿੱਠਾ ਪ੍ਰਮਾਤਮਾ ਵਲੋਂ ਬਖਸੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਬੀਤੇ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਤਰਨ ਤਾਰਨ ਰੋਡ ਚੱਬਾ ਵਿਖੇ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਵਿਸ਼ਾਲ ਦਰਬਾਰ ਵਿਚ ਭਾਈ ਦਿਆਲ ਸਿੰਘ ਦੇ ਰਾਗੀ ਜਥੇ. ਨੇ ਵੈਰਾਗਮਈ ਕੀਰਤਨ ਕੀਤਾ ਤੇ ਸਿੰਘ ਸਾਹਿਬ ਗਿਆਨੀ ਸੁਰਜੀਤ ਸਿੰਘ ਸਭਰਾ ਨੇ ਜੁੜ ਬੈਠੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਮਾਤਾ ਹਰਜਿੰਦਰ ਕੌਰ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ | ਰੋਜ਼ਾਨਾ ਨਿਤਨੇਮ ਕਰ ਗੁਰੂ ਘਰ ਜਾਣਾ ਤੇ ਸੁਭਾਅ ਪੱਖੋਂ ਮਿਲਾਪੜੇ ਸਨ ਪਰ ਮਾਂ ਇਕ ਮਾਂ ਹੀ ਹੁੰਦੀ ਜੋ ਆਪਣੇ ਪਰਿਵਾਰ ਦੇ ਜੀਆਂ ਨੂੰ ਇਕ ਧਾਗੇ ਵਿਚ ਪਰੋਕੇ ਰੱਖਦੀ ਹੈ | ਇਸ ਸ਼ਰਧਾਂਜਲੀ ਸਮਾਰੋਹ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਤੇ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਵੀ ਹਾਜ਼ਰੀ ਭਰੀ | ਇਸ ਦੌਰਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਪ੍ਰਧਾਨ ਇੰਦਰਜੀਤ ਸਿੰਘ, ਸੂਬਾ ਸਕੱਤਰ ਗੁਰਸਾਹਿਬ ਸਿੰਘ ਚਾਟੀਵਿੰਡ, ਸਾਬਕਾ ਸਰਪੰਚ ਬਲਜੀਤ ਸਿੰਘ ਚਾਟੀਵਿੰਡ, ਮਾਸਟਰ ਜਸਵਿੰਦਰ ਸਿੰਘ ਜਹਾਂਗੀਰ, ਕਿਸਾਨ ਆਗੂ ਸੁਖਦੇਵ ਸਿੰਘ ਮੰਡ, ਦਵਿੰਦਰ ਚਾਟੀਵਿੰਡ, ਬਲਵੰਤ ਸਿੰਘ ਪੰਡੋਰੀ ਆਦਿ ਨੇ ਮਾਤਾ ਹਰਜਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਮਾਂ ਜਿਸ ਦੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਨ੍ਹਾਂ ਦੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ | ਇਸ ਮੌਕੇ ਸਿੰਘ ਸਾਹਿਬ ਗਿਆਨੀ ਸੁਰਜੀਤ ਸਿੰਘ ਸਭਰਾ, ਕਥਾਵਾਚਕ ਭਾਈ ਗੁਰਇਕਬਾਲ ਸਿੰਘ ਵਲੋਂ ਰਾਗੀ ਭਾਈ ਸਰਵਣ ਸਿੰਘ ਚਾਟੀਵਿੰਡ ਅਤੇ ਕਿਸਾਨ ਆਗੂਆਂ ਵਲੋਂ ਸਰਪੰਚ ਸੰਦੀਪ ਸਿੰਘ ਮਿੱਠਾ ਨੂੰ ਦਸਤਾਰਾਂ ਭੇਟ ਤੇ ਹਰਦੀਪ ਸਿੰਘ ਮਿੱਠਾ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਨਾਲ ਨਿਵਾਜਿਆ ਗਿਆ | ਇਸ ਸ਼ਰਧਾਂਜਲੀ ਸਮਾਗਮ 'ਚ ਪੁੱਜੀਆਂ ਸੰਗਤਾਂ, ਧਾਰਮਿਕ, ਰਾਜਨੀਤਕ ਤੇ ਕਿਸਾਨ ਆਗੂਆਂ ਦਾ ਗੁਰਸਾਹਿਬ ਸਿੰਘ ਚਾਟੀਵਿੰਡ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਚਾਟੀਵਿੰਡ, ਡਾਕਟਰ ਸਤਵਿੰਦਰ ਸਿੰਘ ਭੁੱਲਰ, ਡੀ. ਐੱਸ. ਪੀ. ਕੁਲਦੀਪ ਸਿੰਘ, ਡਾ. ਅਵਤਾਰ ਸਿੰਘ ਗਿੱਲ, ਡਾ. ਰਣਜੀਤ ਸਿੰਘ ਰਟੌਲ, ਦਿਲਬਾਗ ਸਿੰਘ ਆੜਤੀਆ, ਚੇਅਰਮੈਨ ਜਗੀਰ ਸਿੰਘ ਬੋਪਾਰਾਏ, ਸਵਿੰਦਰ ਸਿੰਘ ਫੌਜੀ, ਸਰਪੰਚ ਸੁਖਰਾਜ ਸਿੰਘ ਚਾਟੀਵਿੰਡ, ਅੰਗਰੇਜ ਸਿੰਘ ਖਜਾਨਚੀ, ਸੰਤੋਖ ਸਿੰਘ, ਮੰਗਲ ਸਿੰਘ ਵਰਪਾਲ, ਮੰਗਲ ਸਿੰਘ ਰਾਮਪੁਰਾ, ਅਮਨਦੀਪ ਸਿੰਘ ਮੱਲ੍ਹੀ, ਇੰਦਰਜੀਤ ਸਿੰਘ ਗੁਰੂਵਾਲੀ, ਗੱਜਣ ਸਿੰਘ ਗਿੱਲ ਵਰਪਾਲ, ਗੁਰਦਿਤਾਰ ਸਿੰਘ, ਵਰਿਆਮ ਸਿੰਘ ਨੰਬਰਦਾਰ, ਹੈਪੀ ਮੂਸੇਵਾਲਾ, ਬਾਬਾ ਪ੍ਰਗਟ ਸਿੰਘ, ਬਾਬਾ ਸਤਨਾਮ ਸਿੰਘ ਅਕਾਲੀ, ਕਰਨੈਲ ਸਿੰਘ ਫਿਰੋਜ਼ਪੁਰ, ਸੋਨੂੰ ਮਾਹਲ ਸੁਲਤਾਨਵਿੰਡ, ਸਾਹਿਬ ਸਿੰਘ ਸਭਰਾ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਦੀ ਫੁੱਟਬਾਲ ਟੀਮ ਜ਼ੋਨਲ ਟੂਰਨਾਮੈਂਟ ਵਿਚ ਰਨਰ ਅੱਪ ਰਹੀ <br/> ਅਗਲੀ ਖ਼ਬਰ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਦੀ ਆਫੀਸ਼ੀਅਲ ਵੈੱਬਸਾਈਟ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।