ਅਟਾਰੀ ਸਰਹੱਦ, 7 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸਰਹੱਦੀ ਇਲਾਕੇ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸ਼ੁਰੂ ਹੋਏ ਸੀ-ਪਾਈਟ ਕੈਂਪ ਰਣੀਕੇ ਅੰਮਿ੍ਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਨੇ ਸੀ-ਪਾਈਟ ਕਪੂਰਥਲਾ ਵਿਖੇ ਆਰਮੀ ਅਗਨੀਵੀਰ ਵਿਚ ਭਰਤੀ ਲਈ ਲਿਖਤੀ ਪੇਪਰ ਲਈ ਕਲਾਸਾਂ ਪੂਰੇ ਜੋਰ ਸ਼ੋਰ ਦੇ ਨਾਲ ਸ਼ੁਰੂ ਹੋ ਗਈਆਂ ਹਨ | ਇਸ ਕੈਂਪ ਵਿਚ ਪੰਜਾਬ ਪੁਲਿਸ ਦੀਆਂ ਲਿਖਤੀ ਪੇਪਰ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ ਪੰਜਾਬ ਪੁਲਿਸ ਆਰਮੀ ਫਿਜ਼ੀਕਲ ਦੀ ਟਰੇਨਿੰਗ ਸੀ-ਪਾਈਟ ਕੈਂਪ ਆਈ.ਟੀ.ਆਈ. ਰਣੀਕੇ, ਅੰਮਿ੍ਤਸਰ ਵਿਖੇ ਬਹੁਤ ਜ਼ੋਰ ਨਾਲ ਚੱਲ ਰਹੀ ਹੈ | ਜਿਹੜੇ ਯੁਵਕ ਜ਼ਿਲ੍ਹਾ ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਦੇ ਯੁਵਕ ਜਿਨ੍ਹਾਂ ਨੇ ਐੱਸ. ਐੱਸ. ਸੀ./ਆਰਮੀ ਅਗਨੀਵੀਰ, ਪੰਜਾਬ ਪੁਲਿਸ ਦੇ ਲਿਖਤੀ ਪੇਪਰ, ਫਿਜੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਯੁਵਕ ਸੀ-ਪਾਈਟ ਕੈਂਪ ਰਣੀਕੇ, ਅੰਮਿ੍ਤਸਰ ਵਿਖੇ ਆ ਕੇ ਮੁਫਤ ਤਿਆਰੀ ਕਰ ਸਕਦੇ ਹਨ | ਕੈਂਪ ਵਿਚ ਯੁਵਕਾਂ ਵਾਸਤੇ ਜਿੰਮ ਅਤੇ ਵਧੀਆ ਗਰਾਂਊਡ (400 ਮੀਟਰ ਟ੍ਰੈਕ) ਵਧੀਆ ਵਾਲੀਬਾਲ ਗਰਾਂਊਡ ਅਤੇ ਇਸ ਤੋਂ ਇਲਾਵਾ ਹੋਰ ਕਈ ਖੇਡਾਂ ਦਾ ਖਾਸ ਪ੍ਰਬੰਧ ਹੈ | ਕੈਂਪ ਦੀ ਟਰੇਨਿੰਗ ਲੈਣ ਲਈ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਜਿਵੇਂ ਆਧਾਰ ਕਾਰਡ, ਦਸਵੀਂ ਕਲਾਸ ਜਾਂ ਬਾਰ੍ਹਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫ਼ੋਟੋਗਰਾਫ ਤੇ ਫ਼ੋਟੋ ਕਾਪੀ ਨਾਲ ਲੈ ਕੇ ਕੈਂਪ ਵਿਚ ਰਿਪੋਰਟ ਕਰ ਸਕਦੇ ਹਨ | ਕੈਂਪ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਟਰੇਨਿੰਗ ਦੌਰਾਨ ਯੁਵਕਾਂ ਨੂੰ ਟਰੇਨਿੰਗ, ਪੜ੍ਹਾਈ, ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫਤ ਦਿੱਤਾ ਜਾਵੇਗਾ, ਯੁਵਕ ਜੋ ਵੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਸੀ ਪਾਈਟ ਕੈਂਪ ਰਣੀਕੇ ਆਈ. ਟੀ. ਆਈ. ਜ਼ਿਲ੍ਹਾ ਅੰਮਿ੍ਤਸਰ ਵਿਖੇ ਪੁੱਜ ਕੇ ਕਰ ਸਕਦੇ ਹਨ |