03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਜਲੰਧਰ ਤੇ ਅੰਮਿ੍ਤਸਰ 'ਚ ਹੋਏ ਬੰਬ ਧਮਾਕੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ-ਭਾਈ ਡੱਡੂਆਨਾ, ਜੰਡ, ਜੌਹਲ <br/>

ਅਜੀਤ ਡੈਸਕ 08-05-2026

ਨਵਾਂ ਪਿੰਡ, 7 ਮਈ (ਜਸਪਾਲ ਸਿੰਘ)-ਅੰਮਿ੍ਤਸਰ ਤੇ ਜਲੰਧਰ ਬੀ. ਐੱਸ. ਐੱਫ. ਹੈੱਡਕੁਆਟਰਾਂ ਦੇ ਮੁੱਖ ਗੇਟਾਂ ਨੇੜੇ ਹੋਏ ਬੰਬ ਧਮਾਕਿਆਂ 'ਤੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਜ਼ਿਲ੍ਹਾ ਅੰਮਿ੍ਤਸਰ ਪ੍ਰਧਾਨ ਭਾਈ ਅਮਨਦੀਪ ਸਿੰਘ ਡੱਡੂਆਣਾ, ਹਰਕਲਮਪ੍ਰੀਤ ਸਿੰਘ ਜੰਡ ਜ਼ਿਲ੍ਹਾ ਸਕੱਤਰ ਤੇ ਭਾਈ ਪ੍ਰਮਜੀਤ ਸਿੰਘ ਜੌਹਲ ਨੇ ਸਾਂਝੇ ਤੌਰ 'ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਗਿਣੀ- ਮਿਥੀ ਸਾਜਿਸ਼ ਤਹਿਤ ਸਰਕਾਰੀ ਏਜੰਸੀਆਂ ਤੋਂ ਪੰਜਾਬ 'ਚ ਜ਼ਾਅਲੀ ਬੰਬ ਧਮਾਕੇ ਕਰਵਾਕੇ ਅਤੇ ਨਸ਼ੇ ਦੀਆਂ ਖੇਪਾਂ ਭੇਜ-ਭੇਜ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ | ਪੂਰੇ ਦੇਸ਼ 'ਚ ਦੂਸਰੇ ਰਾਜਾਂ 'ਚ ਹਿੰਸਕ ਘਟਨਾਵਾਂ ਭਿਅੰਕਰ ਰੂਪ 'ਚ ਹੁੰਦੀਆਂ ਹਨ ਤੇ ਉਨ੍ਹਾਂ ਘਟਨਾਵਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਤੇ ਨਾ ਹੀ ਉਨ੍ਹਾਂ ਨੂੰ ਰਾਸ਼ਟਰੀ ਮੀਡੀਏ 'ਤੇ ਵਿਖਾਇਆ ਜਾਂਦਾ, ਪਰ ਪੰਜਾਬ 'ਚ ਨਾਜਾਇਜ਼ ਤੌਰ 'ਤੇ ਝੂਠੇ ਕੇਸ ਪਾ ਕੇ ਤੇ ਐੱਨ. ਐੱਸ. ਏ. ਲਗਾ ਨੌਜਵਾਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ ਜਾਂਦਾ ਹੈ | ਜਥੇਬੰਦੀ ਇਨ੍ਹਾਂ ਨਕਲੀ ਬੰਬ ਧਮਾਕਿਆਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਹੋਇਆਂ ਮੰਗ ਕਰਦੀ ਹੈ ਕਿ ਇਨ੍ਹਾਂ ਬੰਬ ਧਮਾਕਿਆਂ ਦੀ ਪੜਤਾਲ ਕਰਵਾਕੇ ਇਨ੍ਹਾਂ ਦੇ ਸਾਜਿਸ਼ ਘੜਤਾਵਾਂ ਨੂੰ ਨੰਗਾ ਕਰਕੇ ਉਨ੍ਹਾਂ ਨੂੰ ਲੋਕਾਂ ਦੀ ਕਚਹਿਰੀ 'ਚ ਲਿਆਂਦਾ ਜਾਵੇ |

ਪਿਛਲੀ ਖ਼ਬਰ ਬਰਸੀ 'ਤੇ ਵਿਸ਼ੇਸ਼-ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ <br/> ਅਗਲੀ ਖ਼ਬਰ ਦੂਸਰੀਆਂ ਸਰਕਾਰਾਂ ਦੀਆਂ ਨੀਤਾਂ ਖੋਟੀਆਂ ਹੋਣ ਕਰਕੇ ਨਹੀਂ ਬਣਾ ਸਕੀਆਂ ਸਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।