03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦੂਸਰੀਆਂ ਸਰਕਾਰਾਂ ਦੀਆਂ ਨੀਤਾਂ ਖੋਟੀਆਂ ਹੋਣ ਕਰਕੇ ਨਹੀਂ ਬਣਾ ਸਕੀਆਂ ਸਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਸਖ਼ਤ ਕਾਨੂੰਨ-ਭਗਵੰਤ ਮਾਨ <br/>

ਅਜੀਤ ਡੈਸਕ 08-05-2026

ਰਈਆ, 7 ਮਈ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੋਧੀ ਬਣਾਏ ਗਏ ਸਖ਼ਤ ਕਾਨੂੰਨ ਦੇ ਵਿਧਾਨ ਸਭਾ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੁਰੂੁ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਸ਼ੁਕਰਾਨਾ ਯਾਤਰਾ ਦੇ ਅੱਜ ਦੂਸਰੇ ਦਿਨ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਣ 'ਤੇ ਕਸਬਾ ਰਈਆ ਵਿਖੇ ਜੀ. ਟੀ. ਰੋਡ ਉਪਰ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋਏ ਪਾਰਟੀ ਵਰਕਰਾਂ ਤੇ ਆਮ ਜਨ-ਸਮੂਹ ਵਲੋਂ ਮੁੱਖ ਮੰਤਰੀ ਉਪਰ ਫੁੱਲਾਂ ਦੀ ਵਰਖਾ ਕਰਕੇ ਤੇ ਸਿਰੋਪਾਓ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸੰਖੇਪ ਤਕਰੀਰ ਕਰਦੇ ਹੋਏ ਕਿਹਾ ਕਿ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ ਤੇ ਮਰਿਯਾਦਾ ਕਾਇਮ ਰੱਖਣ ਲਈ ਜੋ ਬੇਅਦਬੀ ਦੇ ਵਿਰੁੱਧ ਕਾਨੂੰਨ ਬਣਾਇਆ ਉਹਦਾ ਸ਼ੁਕਰਾਨਾ ਕਰਨ ਲਈ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਹਾਂ ਤੁਸੀਂ ਰਸਤੇ 'ਚ ਰੋਕ ਕੇ ਇੰਨਾਂ ਮਾਣ ਸਤਿਕਾਰ ਦਿੱਤਾ ਹੈ ਜੋ ਮੇਰੇ ਸਿਰ ਮੱਥੇ ਹੈ ਮੈਂ ਸਦਾ ਹੀ ਆਪ ਸਭ ਦਾ ਰਿਣੀ ਰਹਾਂਗਾ | ਬੜੇ ਚਿਰ ਤੋਂ ਉਡੀਕਿਆ ਜਾ ਰਿਹਾ ਸੀ ਕਿ ਬੇਅਦਬੀਆਂ ਵਿਰੁੱਧ ਕੋਈ ਸਖ਼ਤ ਕਾਨੂੰਨ ਹੋਵੇ ਇਹ ਕਾਨੂੰਨ ਦੂਸਰੀਆਂ ਸਰਕਾਰਾਂ ਵੀ ਬਣਾ ਸਕਦੀਆਂ ਸੀ ਪਰ ਉਨ੍ਹਾਂ ਦੀ ਨੀਤ ਖੋਟੀ ਸੀ | ਪ੍ਰਮਾਤਮਾ ਨੇ ਮਿਹਰ ਕਰਕੇ ਸਾਡੇ ਤੋਂ ਇਹ ਸੇਵਾ ਲਈ ਹੈ | ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਬਣਨ ਨਾਲ ਜੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇਗਾ ਉਸਨੂੰ ਘੱਟੋ-ਘੱਟ ਦਸ ਸਾਲ ਉਮਰ ਕੈਦ ਤੱਕ ਦੀ ਸਜ਼ਾ ਅਤੇ 50 ਲੱਖ ਤੱਕ ਦਾ ਜੁਰਮਾਨਾ ਵੀ ਨਾਲ ਰੱਖਿਆ ਗਿਆ ਹੈ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਦਾ ਸਿਰੋਪਾਓ ਅਤੇ ਸ੍ਰੀ ਸਾਹਿਬ ਭੇਂਟ ਕਰਕੇ ਸਵਾਗਤ ਕੀਤਾ | ਸਵਾਗਤ ਕਰਨ ਵਾਲਿਆਂ ਵਿਚ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਆਪਣੇ ਕਾਫਲੇ ਸਮੇਤ ਹਾਜ਼ਰ ਸਨ | ਹਰਜਿੰਦਰ ਸਿੰਘ ਟੌਂਗ ਸਰਪੰਚ, ਸੰਜੀਵ ਭੰਡਾਰੀ ਸੰਗਠਨ ਇੰਚਾਰਜ, ਕਰਮਜੀਤ ਸਿੰਘ ਸਰਪੰਚ ਫੇਰੂਮਾਨ ਪੀ. ਏ. ਵਿਧਾਇਕ ਟੌਂਗ, ਚੇਅਰਮੈਨ ਸੂਬੇਦਾਰ ਹਰਭਜਨ ਸਿੰਘ, ਵਾਈਸ ਚੇਅਰਮੈਨ ਜੋਗੀ ਟੌਂਗ, ਜਥੇ. ਬਲਦੇਵ ਸਿੰਘ ਬੋਦੇਵਾਲ, ਗੁਰਚਰਨ ਸਿੰਘ ਰਾਣਾ ਸਰਪੰਚ ਕਾਲੇਕੇ, ਜਸਪਾਲ ਸਿੰਘ ਸਰਪੰਚ ਨਿਰੰਜਨਪੁਰ, ਹਰਮਨ ਸਿੰਘ ਖਹਿਰਾ, ਸੁਰਿੰਦਰ ਕੁਮਾਰ ਲੱਡੂ ਬਿਆਸ ਸਰਪੰਚ, ਸ਼ਰਨਜੀਤ ਕੌਰ ਪ੍ਰਧਾਨ ਮਹਿਲਾ ਵਿੰਗ, ਵਰਿੰਦਰ ਸਿੰਘ ਸਰਪੰਚ ਧੂਲਕਾ, ਸ਼ਰਨਜੀਤ ਸਿੰਘ ਸਰਪੰਚ ਬੂਲੇਨੰਗਲ, ਤੇਜਵੰਤ ਬੱਲ ਬੁਤਾਲਾ, ਸਰਬਜੀਤ ਸਿੰਘ ਮਾਨ, ਜਗਤਾਰ ਸਿੰਘ ਬਿਲਾ ਦੋਵੇਂ ਕੌਂਸਲਰ, ਸਰਬਜੀਤ ਸਿੰਘ ਫੌਜੀ, ਸੁਖਚੈਨ ਸਿੰਘ ਝੀਰੀਨੰਗਲ, ਸੁਰਿੰਦਰ ਕੁਮਾਰ ਆੜਤੀ, ਰਣਧੀਰ ਸਿੰਘ ਬਦੇਸ਼ਾ, ਗੁਰਜੀਤ ਸਿੰਘ ਸਰਪੰਚ ਫੱਤੂਵਾਲ, ਸੁਖਦੇਵ ਸਿੰਘ ਪੱਡਾ ਬਲਾਕ ਪ੍ਰਧਾਨ, ਮੇਜਰ ਸਿੰਘ ਚੀਮਾਬਾਠ, ਕਸ਼ਮੀਰ ਕੌਰ, ਪ੍ਰਦੀਪ ਸਿੰਘ ਸਰਪੰਚ ਬੋਦੇਵਾਲ, ਜੋਬਨ ਸ਼ਾਹ ਸਰਪੰਚ ਮੱਧ, ਡਾ: ਸਰਬਜੀਤ ਸਿੰਘ ਧੂਲਕਾ, ਸਵਿੰਦਰ ਸਿੰਘ ਛੱਜਲਵੱਢੀ, ਕੁਲਦੀਪ ਸਿੰਘ ਛੱਜਲਵੱਢੀ, ਕੇਵਲ ਸਿੰਘ ਸਰਪੰਚ ਰਜਾਦੇਵਾਲ, ਦਲਜੀਤ ਸਿੰਘ ਸ਼ਾਹ ਸਰਪੰਚ ਯੋਧੇ, ਗੁਰਮੀਤ ਸਿੰਘ ਪਨੇਸਰ, ਫੁਲਵਿੰਦਰ ਸਿੰਘ ਸਰਪੰਚ ਖਿਲਚੀਆਂ, ਲਾਜਪਾਲ ਸਿੰਘ ਸਰਪੰਚ, ਰਣਜੀਤ ਸਿੰਘ ਸਰਪੰਚ ਕਰਤਾਰਪੁਰ, ਡਾ: ਐੱਮ. ਪੀ. ਨੌਰੰਗਪੁਰ ਸਰਪੰਚ, ਸ਼ੁਭਕਰਮਨਜੀਤ ਸਿੰਘ ਭਿੰਡਰ, ਰਿੰਕੂ ਸਰਪੰਚ ਬੁਟਾਰੀ, ਬਲਵਿੰਦਰ ਸਿੰਘ ਬੱਬਾ ਗੁਰਨਾਨਕਪੁਰਾ, ਸੰਦੀਪ ਸਿੰਘ ਵਿਰਦੀ, ਵੱਸਣ ਸਿੰਘ ਸਰਪੰਚ ਲੱਖੂਵਾਲ, ਨਿਰਮਲ ਸਿੰਘ ਵਦਾਦਪੁਰ, ਲਖਵਿੰਦਰ ਸਿੰਘ ਠੱਠੀਆਂ, ਗੁਰਮੁਖ ਸਿੰਘ ਡਾਂਗਾ, ਜਸਬੀਰ ਸਿੰਘ ਸਰਪੰਚ ਬੁੱਧ ਸਿੰਘ ਨਗਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਲੰਧਰ ਤੇ ਅੰਮਿ੍ਤਸਰ 'ਚ ਹੋਏ ਬੰਬ ਧਮਾਕੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ-ਭਾਈ ਡੱਡੂਆਨਾ, ਜੰਡ, ਜੌਹਲ <... ਅਗਲੀ ਖ਼ਬਰ ਖਿਲਚੀਆਂ ਵਿਖੇ ਦਮਦਮੀ ਟਕਸਾਲ ਤੇ ਦਸ਼ਮੇਸ਼ ਵਿੱਦਿਅਕ ਸੰਸਥਾਵਾਂ ਵਲੋਂ ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਦਾ ਭਰਵਾਂ ਸਵਾਗਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।