03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬਰਸੀ 'ਤੇ ਵਿਸ਼ੇਸ਼-ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ <br/>

ਅਜੀਤ ਡੈਸਕ 08-05-2026
ਬਾਬਾ ਬਕਾਲਾ ਸਾਹਿਬ-ਮਾਝੇ ਦੇ ਸੀਨੀਅਰ ਅਕਾਲੀ ਆਗੂ ਸਵਰਗੀ ਜਥੇ. ਜੀਵਨ ਸਿੰਘ ਉਮਰਾ ਨੰਗਲ ਸਾਬਕਾ ਮਾਲ ਮੰਤਰੀ ਪੰਜਾਬ ਦੇ ਸਪੁੱਤਰ ਅਤੇ ਪਰਮਰਾਜ ਸਿੰਘ ਉਮਰਾ ਨੰਗਲ ਸਾਬਕਾ ਏ. ਡੀ. ਜੀ. ਪੀ. ਦੇ ਪਿਤਾ ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ, ਜੋ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਸ਼ਹੀਦ ਹੋ ਗਏ ਸਨ, ਹਲਕਾ ਬਾਬਾ ਬਕਾਲਾ ਸਾਹਿਬ ਦੀ ਇਕ ਨਾਮਵਰ ਸ਼ਖ਼ਸੀਅਤ ਸਨ | ਸੁਖਦੇਵ ਸਿੰਘ ਉਮਰਾ ਨੰਗਲ ਦਾ ਜਨਮ 1942 ਨੂੰ ਮਾਤਾ ਸੰਪੂਰਨ ਕੌਰ ਦੀ ਕੁੱਖੋਂ ਪਿੰਡ ਉਮਰਾ ਨੰਗਲ, ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ | ਗੁਰੂ ਤੇਗ ਬਹਾਦਰ ਖਾਲਸਾ ਸਕੂਲ ਬਾਬਾ ਬਕਾਲਾ ਸਾਹਿਬ ਤੋਂ ਵਿਦਿਆ ਗ੍ਰਹਿਣ ਕੀਤੀ | ਉਪਰੰਤ ਪਿਤਾ ਪੁਰਖੀ ਸਿਆਸਤ ਵਿਚ ਕੁਦ ਪਏ ਅਤੇ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹਕੇ ਹਿੱਸਾ ਲੈਣ ਲੱਗੇ | ਕਈ ਵਾਰ ਪਿੰਡ ਉਮਰਾ ਨੰਗਲ ਦੇ ਸਰਪੰਚ ਬਣੇ ਅਤੇ ਮਾਰਕੀਟ ਕਮੇਟੀ ਰਈਆ ਦੇ ਚੇਅਰਮੈਨ ਵੀ ਬਣੇ | ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੇ ਗਏ ਧਰਮ ਯੁੱਧ ਮੋਰਚੇ ਵਿਚ ਵੀ ਜਥੇ ਲੈ ਕੇ ਜਾਂਦੇ ਰਹੇ | ਪਿਤਾ ਸਵਰਗੀ ਜਥੇ. ਜੀਵਨ ਸਿੰਘ ਉਮਰਾ ਨੰਗਲ ਵਲੋਂ ਅੱਤਵਾਦ ਦੇ ਖ਼ਿਲਾਫ਼ ਸ਼ੁਰੂ ਕੀਤੀ ਜੰਗ ਵਿਚ 8 ਮਈ 1987 ਨੂੰ ਸੁਖਦੇਵ ਸਿੰਘ ਨੂੰ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣਾ ਪਿਆ | ਅੱਜ ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਦੀ 39ਵੀਂ ਸਾਲਾਨਾ ਬਰਸੀ ਅੱਜ 8 ਮਈ, ਸ਼ੁਕਰਵਾਰ ਨੂੰ ਯਾਦਗਾਰ ਸ਼ਹੀਦਾਂ, ਸ਼ਹੀਦ ਸੁਖਦੇਵ ਸਿੰਘ ਨਗਰ, ਉਮਰਾ ਨੰਗਲ ਵਿਖੇ ਮਨਾਈ ਜਾ ਰਹੀ ਹੈ | ਅਵਤਾਰ ਸਿੰਘ ਉਮਰਾ ਨੰਗਲ ਸਾਬਕਾ ਚੀਫ਼ ਇੰਜੀਨੀਅਰ ਤੇ ਪਰਮਰਾਜ ਸਿੰਘ ਉਮਰਾ ਨੰਗਲ ਏ. ਡੀ. ਜੀ. ਪੀ. ਦੀ ਸੂਚਨਾ ਅਨੁਸਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਥਾ ਕੀਰਤਨ ਅਤੇ ਅਰਦਾਸ ਹੋਵੇਗੀ | ਉਪਰੰਤ ਵੱਖ-ਵੱਖ ਸਿਆਸੀ ਆਗੂ ਸ਼ਰਧਾਂਜ਼ਲੀ ਭੇਟ ਕਰਨਗੇ | -ਸ਼ੇਲਿੰਦਰਜੀਤ ਸਿੰਘ ਰਾਜਨ

ਪਿਛਲੀ ਖ਼ਬਰ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਦੀ ਆਫੀਸ਼ੀਅਲ ਵੈੱਬਸਾਈਟ ਸ਼ੁਰੂ <br/> ਅਗਲੀ ਖ਼ਬਰ ਜਲੰਧਰ ਤੇ ਅੰਮਿ੍ਤਸਰ 'ਚ ਹੋਏ ਬੰਬ ਧਮਾਕੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ-ਭਾਈ ਡੱਡੂਆਨਾ, ਜੰਡ, ਜੌਹਲ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।