03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਮਜੀਠਾ ਨਗਰ ਕੌਂਸਲ ਭਿੱਖੀਵਿੰਡ ਦੇ ਆਬਜ਼ਰਵਰ ਨਿਯੁਕਤ

ਅਜੀਤ ਡੈਸਕ 08-05-2026

ਮਜੀਠਾ, 7 ਮਈ (ਜਗਤਾਰ ਸਿੰਘ ਸਹਿਮੀ)-ਪੰਜਾਬ ਭਰ ਵਿਚ ਆ ਰਹੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਆਪਣੇ ਆਗੂਆਂ ਨੂੰ ਵੱਖ-ਵੱਖ ਡਿਊਟੀਆਂ ਸੌਂਪੀਆਂ ਗਈਆਂ ਹਨ | ਇਸੇ ਤਹਿਤ ਹਲਕਾ ਮਜੀਠਾ ਦੇ ਪ੍ਰਮੁੱਖ ਕਾਂਗਰਸੀ ਆਗੂ, ਪ੍ਰਧਾਨ ਪਰਮਜੀਤ ਸਿੰਘ ਪੰਮਾ ਨੂੰ ਹਲਕਾ ਖੇਮਕਰਨ ਅਧੀਨ ਆਉਂਦੀ ਨਗਰ ਕੌਂਸਲ ਭਿੱਖੀਵਿੰਡ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਇਸ ਮਹੱਤਵਪੂਰਨ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਪੰਮਾ ਮਜੀਠਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਨਿਯੁਕਤੀ ਨੂੰ ਹਲਕਾ ਖੇਮਕਰਨ ਅਤੇ ਮਜੀਠਾ ਦੇ ਕਾਂਗਰਸੀ ਵਰਕਰਾਂ ਨੇ ਪਾਰਟੀ ਲਈ ਲਾਭਦਾਇਕ ਕਦਮ ਦੱਸਿਆ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਪੰਮਾ ਮਜੀਠਾ ਵਰਗੇ ਤਜਰਬੇਕਾਰ ਆਗੂ ਦੀ ਨਿਯੁਕਤੀ ਨਾਲ ਭਿੱਖੀਵਿੰਡ ਵਿਚ ਪਾਰਟੀ ਦੀ ਤਾਕਤ ਵਧੇਗੀ ਅਤੇ ਚੋਣਾਂ ਲਈ ਤਿਆਰੀਆਂ ਨੂੰ ਗਤੀ ਮਿਲੇਗੀ | ਪਰਮਜੀਤ ਸਿੰਘ ਪੰਮਾ ਨੇ ਵਰਕਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਕਜੁੱਟ ਰਹਿਣ ਅਤੇ ਪਾਰਟੀ ਦੀ ਜਿੱਤ ਲਈ ਲਗਾਤਾਰ ਮਿਹਨਤ ਕਰਨ |

ਪਿਛਲੀ ਖ਼ਬਰ ਖਿਲਚੀਆਂ ਵਿਖੇ ਦਮਦਮੀ ਟਕਸਾਲ ਤੇ ਦਸ਼ਮੇਸ਼ ਵਿੱਦਿਅਕ ਸੰਸਥਾਵਾਂ ਵਲੋਂ ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਦਾ ਭਰਵਾਂ ਸਵਾਗਤ... ਅਗਲੀ ਖ਼ਬਰ 'ਆਪ' ਸਰਕਾਰ ਦੇ ਰਾਜ ਅੰਦਰ ਹੋਏ ਬੰਬ ਧਮਾਕਿਆਂ ਨੇ ਸਪਸ਼ਟ ਕਰਤਾ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਹੋਈ ਡਾਵਾਂ ਡੋਲ-ਮਜੀਠ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।