ਜੇਠੂਵਾਲ, 7 ਮਈ (ਮਿੱਤਰਪਾਲ ਸਿੰਘ ਰੰਧਾਵਾ)ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੰਮਿ੍ਤਸਰ ਤੇ ਜਲੰਧਰ ਵਿਖੇ ਹੋਏ ਬੰਬ ਧਮਾਕਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਮੌਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਰਾਜ ਅੰਦਰ ਅਮਨ ਕਾਨੂੰਨ ਦੀ ਸਥਿਤੀ ਜੋ ਕਿ ਡਾਵਾਂ ਡੋਲ ਹੋਈ ਪਈ ਹੈ ਕਿਉਂਕਿ ਸਮਾਜ ਵਿਰੋਧੀ ਅਨਸਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜੋ ਸਰਕਾਰ ਦੇ ਡੀਜੀਪੀ ਹੁਣ ਪੱਲਾ ਝਾੜਦਿਆਂ ਹੋਇਆਂ ਇਹ ਕਹਿ ਰਿਹਾ ਕਿ ਜਲੰਧਰ ਅੰਮਿ੍ਤਸਰ ਵਿਚ ਹੋਏ ਬੰਬ ਧਮਾਕਿਆਂ ਪਿੱਛੇ ਆਈ. ਐੱਸ. ਆਈ. ਦਾ ਹੱਥ ਹੈ ਜਦੋਂ ਕਿ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਕੀ ਕੁੰਭਕਰਨ ਦੀ ਨੀਂਦ ਸੁੱਤੀਆਂ ਹਨ ਮਜੀਠੀਆ ਨੇ ਅੱਗੇ ਕਿਹਾ ਕਿ ਸੂਬੇ ਵਿਚ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਹਨ, ਜਿਸ ਦੀ ਮਿਸਾਲ ਬੀਤੇ ਦਿਨ ਪਿੰਡ ਮਹਿਸਮਪੁਰਾ ਵਿਖੇ ਮਾਪਿਆਂ ਦੇ ਇੱਕਲੋਤੇ ਪੁੱਤਰ ਦੀ ਅਣਪਛਾਤੇ ਵਿਅਕਤੀਆਂ ਨੇ ਦਿਨ ਦਿਹਾੜੇ ਕਤਲ ਕਰਨ ਤੋਂ ਮਿਲਦੀ ਹੈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਜਲੰਧਰ ਤੇ ਅੰਮਿ੍ਤਸਰ ਵਿਖੇ ਹੋਏ ਬੰਬ ਧਮਾਕਿਆਂ ਬਾਰੇ ਭਾਜਪਾ ਦਾ ਹੱਥ ਹੋਣ ਬਾਰੇ ਬਿਆਨਬਾਜ਼ੀ ਕਰ ਰਿਹਾ ਹੈ ਜਦੋਂ ਕਿ ਇਹ ਸਰਕਾਰ ਦੇ ਰਾਜ ਅੰਦਰ ਅਫਸਰਸ਼ਾਹੀ ਅਮਨ ਕਾਨੂੰਨ ਬਣਾਈ ਰੱਖਣ ਦੀ ਬਜਾਏ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਜਿਸ ਦਾ ਸੰਤਾਪ ਸੂਬੇ ਦੇ ਲੋਕ ਮੁੜ ਆਪਣੇ ਪਿੰਡੇ 'ਤੇ ਹੰਢਾ ਰਹੇ ਨੇ ਅਤੇ ਭਗਵੰਤ ਮਾਨ ਪੰਜਾਬ ਵਿਚ ਅਮਨ ਕਾਨੂੰਨ ਬਣਾਈ ਰੱਖਣ 'ਚ ਪੂਰੀ ਤਰ੍ਹਾਂ ਨਕਾਮ ਰਿਹਾ ਹੈ ਤੇ ਇਹ ਲੋਕਾਂ ਨੂੰ ਚੁਟਕਲੇ ਸੁਣਾ ਕੇ ਆਪਣਾ ਡੰਗ ਟਪਾ ਰਿਹਾ ਹੈ ਤੇ ਸੂਬੇ ਦੇ ਲੋਕ ਹੁਣ ਕਦੇ ਵੀ ਮੁੜ ਗਲਤੀ ਨਹੀਂ ਕਰਨਗੇ ਅਤੇ ਇਸ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਵਿਚ ਬੈਠੇ ਹਨ |