04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਜਥੇ: ਰਣੀਕੇ ਵਲੋਂ ਜੇਠੂਵਾਲ 'ਚ 2 ਪਰਿਵਾਰਾਂ 'ਚ ਹੋਈਆਂ ਮੌਤਾਂ 'ਤੇ ਦੁੱਖ ਸਾਂਝਾ

ਅਜੀਤ ਡੈਸਕ 27-03-2026
ਜੇਠੂਵਾਲ, 26 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਐੱਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਵਲੋਂ ਹਲਕਾ ਅਟਾਰੀ ਦੇ ਪਿੰਡ ਜੇਠੂਵਾਲ 'ਚ ਬੀਤੇ ਦਿਨ ਗੀਤਕਾਰ ਤੇ ਅਕਾਲੀ ਆਗੂ ਇਕਬਾਲ ਸਿੰਘ ਬੱਲੀ, ਦਮਦਮੀ ਟਕਸਾਲ ਦੇ ਲਿਖਾਰੀ ਸਮਸ਼ੇਰ ਸਿੰਘ ਸ਼ੇਰਾ ਦੀ ਮਾਤਾ ਜਸਬੀਰ ਕੌਰ ਤੇ ਗ੍ਰੰਥੀ ਬਲਵਿੰਦਰ ਸਿੰਘ ਬਾਲੀ ਜੇਠੂਵਾਲ ਦੀਆਂ ਹੋਈਆਂ ਬੇਵਕਤੀ ਮੌਤਾਂ ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਕਤ ਪਰਿਵਾਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਅਤੇ ਪਾਰਟੀ ਨੂੰ ਵੱਡਾ ਘਾਟਾ ਪਿਆ ਅਤੇ ਹਲਕਾ ਅਟਾਰੀ ਅਕਾਲੀ ਪਰਿਵਾਰ ਮੇਰੇ ਆਪਣੇ ਪਰਿਵਾਰ ਹਨ, ਉਨ੍ਹਾਂ ਦੇ ਦੁੱਖ ਸੁੱਖ ਵਿਚ ਸ਼ਾਮਲ ਹੋਣਾ ਮੇਰਾ ਮੁੱਢਲਾ ਫਰਜ਼ ਬਣਦਾ ਹੈ ਅਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਮਾਤਾ ਜਸਬੀਰ ਕੌਰ ਤੇ ਗ੍ਰੰਥੀ ਬਲਵਿੰਦਰ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ | ਇਸ ਮੌਕੇ ਸਾਬਕਾ ਸਰਪੰਚ ਅਨੂਪ ਸਿੰਘ, ਬਲਜਿੰਦਰ ਸਿੰਘ ਬੱਲੀ ਜੇਠੂਵਾਲ, ਗੱਜਣ ਸਿੰਘ ਔਲਖ, ਬੱਲੀ ਜੇਠੂਵਾਲ, ਗੀਤਕਾਰ ਸਮਸ਼ੇਰ ਸਿੰਘ ਸ਼ੇਰਾ, ਜਥੇ: ਬਲਵਿੰਦਰ ਸਿੰਘ ਜੋਧਪੁਰੀ, ਸੁਖਬੀਰ ਸਿੰਘ ਸੋਖਲ, ਕਰਮ ਸਿੰਘ ਗਿੱਲ, ਸੰਤੋਖ ਸਿੰਘ ਜੇਠੂਵਾਲ, ਜਥੇ: ਹਰਭਜਨ ਸਿੰਘ ਮਾਹਲ, ਅਜੀਤ ਸਿੰਘ, ਚਰਨ ਸਿੰਘ, ਸਰਬਜੀਤ ਕੌਰ ਜੇਠੂਵਾਲ, ਪ੍ਰਧਾਨ ਗੁਰਮੇਜ ਸਿੰਘ, ਬਲਰਾਜ ਸਿੰਘ ਹੈਪੀ ਸੁਧਾਰਪੁਰੀ, ਮਲਕੀਤ ਸਿੰਘ ਸਾਬਕਾ ਪੰਚ, ਸਰਬਜੀਤ ਸਿੰਘ, ਹਰਿੰਦਰ ਸਿੰਘ ਨਿਊਜੀਲੈਂਡ, ਸੁਖਦਵੇ ਸਿੰਘ, ਵਿਜੈ ਸਿੰਘ ਪੀ.ਏ. ਸਮੇਤ ਹੋਰ ਅਕਾਲੀ ਵਰਕਰ ਸ਼ਾਮਿਲ ਸਨ |
ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਵੇਰਕਾ ਦਾ 2 ਰੋਜ਼ਾ ਮੇਲਾ ਸਮਾਪਤ <br/> ਅਗਲੀ ਖ਼ਬਰ -ਮਾਮਲਾ ਪਿੰਡ ਤੇੜੀ 'ਚ ਨੌਜਵਾਨ ਵਲੋਂ ਪਿੰਡ ਦੀ ਹੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਦਾ- ਲੜਕੀ ਪਰਿਵਾਰ 'ਤੇ ਲੜਕੇ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।