ਤਰਸਿੱਕਾ, 26 ਮਾਰਚ (ਅਤਰ ਸਿੰਘ ਤਰਸਿੱਕਾ)-ਜਗਬੀਰ ਸਿੰਘ ਲਾਲੀ ਜੋਧਾਨਗਰੀ ਵਲੋਂ ਕਾਂਗਰਸ ਪਾਰਟੀ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਪਾਰਟੀ ਨੇ ਉਨ੍ਹਾਂ ਨੂੰ ਜ਼ਿਲ੍ਹਾ ਅੰਮਿ੍ਤਸਰ ਕਾਂਗਰਸ (ਦਿਹਾਤੀ) ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ ਨਾਲ ਸਰਕਲ ਤਰਸਿੱਕਾ ਦੇ ਕਾਂਗਰਸੀ ਆਗੂ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਨ੍ਹਾਂ ਨੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਹਲਕਾ ਜੰਡਿਆਲਾ ਗੁਰੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਸੌਂਪੀ ਗਈ ਜਿੰਮੇਵਾਰੀ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ | ਇਸ ਨਿਯੁਕਤੀ ਦਾ ਸਵਾਗਤ ਕਰਨ ਵਾਲਿਆਂ 'ਚ ਜਸਮੇਲ ਸਿੰਘ ਖਲੈਹਰਾ ਸਾਬਕਾ ਸਰਪੰਚ,ਸੁਰੇਸ਼ ਕੁਮਾਰ ਟਾਂਗਰੀ ਜਨਰਲ ਸਕੱਤਰ ਵਪਾਰਕ ਸੈੱਲ ਪੰਜਾਬ, ਮਲਕੀਅਤ ਸਿੰਘ ਸਾਬਕਾ ਸਰਪੰਚ ਸਰਜਾ, ਬਲਕਾਰ ਸਿੰਘ ਤਰਸਿੱਕਾ ਚੇਅਰਮੈਨ, ਓਮ ਪ੍ਰਕਾਸ਼ ਨੰਦਾ, ਸ਼ਮਸ਼ੇਰ ਸਿੰਘ ਸ਼ੇਰਾ ਪ੍ਰਧਾਨ, ਮਹਿੰਦਰ ਸਿੰਘ ਪਤੰਗਾ, ਬਾਬਾ ਚਰਨ ਸਿੰਘ ਤਰਸਿੱਕਾ, ਬਲਵਿੰਦਰ ਸਿੰਘ ਫੌਜੀ, ਸੋਨੂੰ ਸ਼ਾਹ ਚੇਅਰਮੈਨ, ਬੇਰੀਆਵਾਲਾ, ਕਰਨੈਲ ਸਿੰਘ ਜੱਬੋਵਾਲ ਆਦਿ ਸ਼ਾਮਿਲ ਹਨ |