04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਜ: ਜਲਾਲ ਉਸਮਾ ਨੇ 2 ਅਪ੍ਰੈਲ ਦੀ 'ਪੰਜਾਬ ਬਚਾਓ ਰੈਲੀ' ਲਈ ਵਰਕਰਾਂ ਨੂੰ ਪ੍ਰੇਰਿਆ

ਅਜੀਤ ਡੈਸਕ 27-03-2026
ਬਾਬਾ ਬਕਾਲਾ ਸਾਹਿਬ, 26 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 2 ਅਪ੍ਰੈਲ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ 'ਪੰਜਾਬ ਬਚਾਓ' ਰੈਲੀ ਕੀਤੀ ਜਾ ਰਹੀ ਹੈ | ਜਿਸ ਨੂੰ ਸੰਬੋਧਨ ਕਰਨ ਲਈ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਪੁੱਜ ਰਹੀ ਹੈ | ਇਹ ਪ੍ਰਗਟਾਵਾ ਨਜ਼ਦੀਕੀ ਪਿੰਡ ਧਿਆਨਪੁਰ ਵਿਖੇ ਸਾਬਕਾ ਸਰਪੰਚ ਹੰਸਰਾਜ ਸਿੰਘ ਧਿਆਨਪੁਰ ਦੇ ਗ੍ਰਹਿ ਵਿਖੇ ਹਲਕਾ ਇੰਚਾਰਜ, ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਵਲੋਂ 2 ਅਪ੍ਰੈਲ ਨੂੰ ਹੋ ਰਹੀ ਵਿਸ਼ਾਲ ਕਾਨਫਰੰਸ ਵਿਚ ਹੁੰਮ ਹੰੁਮਾ ਕੇ ਪੁੱਜੋ ਅਤੇ ਸੀਨੀਅਰ ਅਕਾਲੀ ਲੀਡਰਸ਼ਿਪ ਦੇ ਵਿਚਾਰ ਸੁਣੋ | ਇਸ ਮੌਕੇ ਹੰਸਰਾਜ ਸਿੰਘ ਧਿਆਨਪੁਰ, ਜ: ਅਜੀਤ ਸਿੰਘ ਧਿਆਨਪੁਰ, ਤਰਸੇਮ ਸਿੰਘ ਕਾਲੇਕੇ, ਕਿਸਾਨ ਆਗੂ ਜੋਗਿੰਦਰ ਸਿੰਘ ਬਦੇਸ਼ਾ, ਦਵਿੰਦਰ ਸਿੰਘ ਮੈਂਬਰ, ਪ੍ਰਗਟ ਸਿੰਘ ਫੌਜੀ, ਦਵਿੰਦਰ ਸਿੰਘ ਨੋਨਾ, ਡਾ: ਮੇਜਰ ਸਿੰਘ, ਸ਼ਮਸ਼ੇਰ ਸਿੰਘ, ਕੰਵਰਨੌਨਿਹਾਲ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਲਾਲ ਸਿੰਘ, ਸਰੂਪ ਗੁੱਜਰ ਅਤੇ ਸਾਥੀ ਕਰਮ ਸਿੰਘ ਕਾਲੇਕੇ, ਸੇਠੀ ਚੌਂਕੀਦਾਰ, ਸਰਵਣ ਸਿੰਘ, ਪ੍ਰਗਟ ਸਿੰਘ ਦੁਕਾਨਦਾਰ, ਦਿਲਬਾਗ ਸਿੰਘ ਮੈਂਬਰ, ਉਪਵਿੰਦਰ ਸਿੰਘ ਮੈਂਬਰ, ਨਰਿੰਦਰ ਸਿੰਘ ਲਾਇਨਮੈਨ, ਡਾ. ਜਗੀਰ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਰੰਧਾਵਾ ਦੀ ਮੌਤ ਮਾਮਲੇ 'ਚ ਸੀ.ਬੀ.ਆਈ. ਜਾਂਚ ਤੋਂ ਕਿਉਂ ਭੱਜ ਰਹੀ-ਸੱਚਰ ਅਗਲੀ ਖ਼ਬਰ ਪੈਟਰੋਲ-ਡੀਜ਼ਲ ਦੀ ਕਿੱਲਤ ਦੀਆਂ ਅਫ਼ਵਾਹਾਂ ਨਾਲ ਅਜਨਾਲਾ ਖੇਤਰ ਦੇ ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।