04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਬਲਜਿੰਦਰ ਸਿੰਘ ਮਾਹਲ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 27-03-2026
ਰਾਜਾਸਾਂਸੀ, 26 ਮਾਰਚ (ਹਰਦੀਪ ਸਿੰਘ ਖੀਵਾ)-ਪਿੰਡ ਬੱਲ ਸਚੰਦਰ ਦੇ ਸਮਾਜ ਸੇਵਕ ਤੇ ਮੁਹਤਬਰ ਬਲਜਿੰਦਰ ਸਿੰਘ ਮਾਹਲ (ਸਚੰਦਰ) ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਵਿਛੜੀ ਰੂਹ ਨਮਿਤ ਆਤਮਿਕ ਸ਼ਾਂਤੀ ਲਈ ਸਮੁੱਚੇ ਮਾਹਲ ਪਰਿਵਾਰ ਵਲੋਂ ਮਾਹਲ ਫਾਰਮ ਨਿਵਾਸ, ਨੇੜੇ ਰਾਡੀਸਨ ਹੋਟਲ, ਏਅਰ ਪੋਰਟ ਰੋਡ ਪਿੰਡ ਸਚੰਦਰ ਵਿਖੇ ਰੱਖੇ ਗਏ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਪੰਡਾਲ 'ਚ ਦੀਵਾਨ ਸਜਾਏ ਗਏ ਜਿਸ ਵਿਚ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਕੋਹਾੜਕਾ ਦੇ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਉਪਰੰਤ ਅੰਤਿਮ ਅਰਦਾਸ ਕੀਤੀ ਗਈ | ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਪੁੱਜੇ ਭਾਜਪਾ ਤੋਂ ਹਲਕਾ ਰਾਜਾਸਾਂਸੀ ਦੇ ਇੰਚਾਰਜ ਸ: ਮੁਖਵਿੰਦਰ ਸਿੰਘ ਮਾਹਲ, ਸਮਾਜ ਸੇਵਕ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਵਲੋਂ ਸਵ: ਬਲਜਿੰਦਰ ਸਿੰਘ ਮਾਹਲ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਗਈਆਂ | ਪੁੱਜੀਆਂ ਸੰਗਤਾਂ ਦਾ ਧੰਨਵਾਦ ਪਿ੍ਥਮਜੋਤ ਸਿੰਘ ਮਾਹਲ ਤੋਂ ਇਲਾਵਾ ਰਣਜੀਤ ਸਿੰਘ ਮਾਹਲ, ਗੁਰਦੇਵ ਸਿੰਘ ਮਾਹਲ ਤੇ ਲਖਵਿੰਦਰ ਸਿੰਘ ਮਾਹਲ ਵਲੋਂ ਕੀਤਾ ਗਿਆ | ਇਸ ਮੌਕੇ ਸਾਬਕਾ ਕੌਂਸਲਰ ਗੁਰਬਿੰਦਰ ਸਿੰਘ ਗੋਲਡੀ, ਸਰਪੰਚ ਜੁਗਰਾਜ ਸਿੰਘ ਸਿੱਧੂ ਸਚੰਦਰ, ਸਾਬਕਾ ਸਰਪੰਚ ਗੁਰਵੇਲ ਸਿੰਘ, ਅੰਗਰੇਜ਼ ਸਿੰਘ ਮਾਹਲ, ਸੁਖਵਿੰਦਰ ਸਿੰਘ ਮੰਡ, ਹਰਪਾਲ ਸਿੰਘ ਭਾਲਾ, ਨੰਬਰਦਾਰ ਮਨਪ੍ਰੀਤ ਸਿੰਘ, ਜਗਤਾਰ ਸਿੰਘ, ਕਾਬਲ, ਬਲਾਕ ਸੰਮਤੀ ਮੈਂਬਰ ਸਿਮਰਨਜੀਤ ਸਿੰਘ, ਕਸ਼ਮੀਰ ਸਿੰਘ ਮਾਹਲ, ਨੰਬਰਦਾਰ ਬਿਕਰਮ ਸਿੰਘ, ਆਤਮਾ ਸਿੰਘ, ਸਤਨਾਮ ਸਿੰਘ ਮਾਹਲ, ਸਵਰਨਜੀਤ ਸਿੰਘ ਵਿਰਕ, ਰਕੇਸ ਨੀਅਰ, ਨਿਤਿਨ ਤੇ ਮਿੱਕੂ ਜੀ. ਆਰ. ਬੀ. ਅਸਟੇਟ ਆਦਿ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀ ਕਿੱਲਤ ਦੀਆਂ ਅਫ਼ਵਾਹਾਂ ਨਾਲ ਅਜਨਾਲਾ ਖੇਤਰ ਦੇ ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਪੁਲਿਸ ਵਲੋਂ ਭਗੋੜਾ ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।