04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਅੱਡਾ ਅਬਦਾਲ ਵਿਖੇ 2 ਗੁੱਟਾਂ ਦੀ ਹੋਈ ਲੜਾਈ ਚੱਲੀਆਂ ਕਿਰਪਾਨਾਂ ਤੇ ਦਾਤਰ

ਅਜੀਤ ਡੈਸਕ 27-03-2026
ਜੈਂਤੀਪੁਰ, 26 ਮਾਰਚ (ਭੁਪਿੰਦਰ ਸਿੰਘ ਗਿੱਲ)-ਪੁਲਿਸ ਥਾਣਾ ਕੱਥੂਨੰਗਲ ਅਧੀਨ ਪੈਂਦੇ ਪਿੰਡ ਅਬਦਾਲ ਸਹਿਣੇਵਾਲੀ ਦੇ ਅੱਡੇ 'ਤੇ ਦੋ ਗੁੱਟਾਂ ਦੀ ਹੋਈ ਲੜਾਈ 'ਚ ਸ਼ਰੇਆਮ ਕਿਰਪਾਨਾਂ ਦਾਤਰ ਚੱਲਣ ਦੀ ਖ਼ਬਰ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਹੈਪੀ ਸਹਿਣੇਵਾਲੀ ਦੱਸਿਆ ਕਿ ਮੈਂ ਆਪਣੀ ਮਾਤਾ ਦੀ ਦਵਾਈ ਲੈ ਕੇ ਆਪਣੇ ਪਿੰਡ ਨੂੰ ਆ ਰਿਹਾ ਸੀ ਜਦ ਮੈਂ ਪਿੰਡ ਅਬਦਾਲ ਕੋਲ ਪੁੱਜਾ ਤਾਂ ਇਕ ਨੌਜਵਾਨ ਵਲੋਂ ਗੱਡੀ ਮੇਰੇ ਵੱਲ ਕਰ ਦਿੱਤੀ ਜਿਸ ਕਾਰਨ ਕਾਰ ਦੀ ਸਾਇਡ ਲੱਗਣ ਕਰਕੇ ਮੈਂ ਜਖ਼ਮੀ ਹੋ ਗਿਆ ਤੇ ਉਕਤ ਨੌਜਵਾਨ ਵਲੋਂ ਹੋਰ ਨੌਜਵਾਨ ਬੁਲਾ ਕੇ ਮੇਰੇ ਉੱਪਰ ਦਾਤਰ, ਕ੍ਰਿਪਾਨਾਂ ਦੇ ਵਾਰ ਕਰ ਦਿੱਤੇ ਤੇ ਆਪਣੀ ਦਸਤੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤੇ ਜਿਸ ਤੇ ਮੈਨੂੰ ਜ਼ਖ਼ਮੀ ਕਰਕੇ ਫਰਾਰ ਹੋ ਗਏ ਜਦੋਂ ਕਿ ਮੈਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ | ਜਿਥੇ ਡਾਕਟਰਾਂ ਵਲੋਂ ਮੇਰੀਆਂ ਸੱਟਾਂ ਬਾਰੇ ਪੁਲਿਸ ਥਾਣਾ ਕੱਥੂਨੰਗਲ ਵਿਖੇ ਰਿਪੋਰਟ ਭੇਜ ਦਿੱਤੀ ਗਈ ਹੈ ਪਰ ਕੋਈ ਵੀ ਮੁਲਜ਼ਮ ਸਾਡੇ ਬਿਆਨ ਲੈਣ ਲਈ ਨਹੀਂ ਆਇਆ | ਇਸ ਸੰਬੰਧੀ ਪੁਲਿਸ ਥਾਣਾ ਕੱਥੂਨੰਗਲ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟਾਂ ਸਾਨੂੰ ਮਿਲ ਗਈਆਂ ਹਨ ਪਰ ਮੁਲਾਜ਼ਮ ਘੱਟ ਹੋਣ ਕਾਰਨ ਬਿਆਨ ਲੈਣ ਨਹੀਂ ਜਾਇਆ ਗਿਆ ਤੇ ਜਲਦ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਬਣਦਾ ਇਨਸਾਫ਼ ਦਿਵਾਇਆ ਜਾਵੇਗਾ |
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਪੁਲਿਸ ਵਲੋਂ ਭਗੋੜਾ ਦੋਸ਼ੀ ਕਾਬੂ ਅਗਲੀ ਖ਼ਬਰ ਸਮੁੱਚੇ ਸਿੱਖ ਪੰਥ ਨੂੰ ਵਿਰੋਧ ਭੁਲਾ ਕੇ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ-ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।