ਜੰਡਿਆਲਾ ਗੁਰੂ, 26 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ 'ਚ ਬਣ ਰਹੇ ਮੌਜੂਦਾ ਹਾਲਾਤਾਂ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਕਿਹਾ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਸਮੁੱਚਾ ਸਿੱਖ ਪੰਥ ਆਪਣੇ ਅੰਦਰਲੇ ਵਿਰੋਧ ਭੁੱਲ ਕੇ ਇਕ ਮੰਚ 'ਤੇ ਇਕੱਠਾ ਹੋਵੇ | ਉਨ੍ਹਾਂ ਕਿਹਾ ਕਿ ਪੰਜਾਬ ਦਿਨੋ-ਦਿਨ ਤਰੱਕੀ ਦੇ ਰਸਤੇ ਤੋਂ ਹਟਦਾ ਜਾ ਰਿਹਾ ਹੈ ਅਤੇ ਸੂਬਾ ਹਰ ਖੇਤਰ ਵਿਚ ਪਿੱਛੇ ਧੱਕਿਆ ਜਾ ਰਿਹਾ ਹੈ ਅਤੇ ਇਸ ਗੰਭੀਰ ਸਥਿਤੀ ਵਿਚ ਜੇਕਰ ਅਸੀਂ ਅਜੇ ਵੀ ਵੰਡੇ ਰਹੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਭਾਰੀ ਨੁਕਸਾਨ ਝੱਲਣਾ ਪਵੇਗਾ | ਵਿਰਕ ਨੇ ਕਿਹਾ ਕਿ ਪੰਜਾਬ ਦੇ ਭਲੇ ਅਤੇ ਸਿੱਖ ਕੌਮ ਦੀ ਮਜ਼ਬੂਤੀ ਲਈ ਸਭ ਧਿਰਾਂ ਨੂੰ ਇਕੱਠੇ ਹੋ ਕੇ ਸਾਂਝੀ ਰਣਨੀਤੀ ਬਣਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਸੋਚਾਂ ਹੋ ਸਕਦੀਆਂ ਹਨ, ਪਰ ਪੰਜਾਬ ਦੇ ਹਿਤਾਂ ਲਈ ਇਕਜੁੱਟ ਹੋਣਾ ਹੀ ਸਮੇਂ ਦੀ ਮੰਗ ਹੈ | ਉਨ੍ਹਾਂ ਅਪੀਲ ਕੀਤੀ ਕਿ ਸਾਰੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂ ਆਪਣੇ ਨਿੱਜੀ ਏਜੰਡੇ ਤਿਆਗ ਕੇ ਪੰਜਾਬ ਦੇ ਭਲੇ ਲਈ ਇਕੱਠੇ ਹੋਣ, ਤਾਂ ਜੋ ਸੂਬੇ ਨੂੰ ਮੁੜ ਤਰੱਕੀ ਦੇ ਰਾਹ 'ਤੇ ਲਿਆਂਦਾ ਜਾ ਸਕੇ | ਇਸ ਮੌਕੇ ਇੰਦਰ ਪ੍ਰਤਾਪ ਸਿੰਘ ਜਾਣੀਆਂ, ਕੈਪਟਨ ਸਿੰਘ ਜਾਣੀਆਂ, ਕੇਵਲ ਸਿੰਘ ਖਾਲਸਾ, ਜਸਬੀਰ ਸਿੰਘ, ਹਰਭੇਜ ਸਿੰਘ, ਸਾਹਿਬ ਸਿੰਘ, ਬਸੰਤ ਸਿੰਘ, ਰਾਜਬੀਰ ਸਿੰਘ ਹਾਜ਼ਰ ਸਨ |
ਸਮੁੱਚੇ ਸਿੱਖ ਪੰਥ ਨੂੰ ਵਿਰੋਧ ਭੁਲਾ ਕੇ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ-ਵਿਰਕ
ਅਜੀਤ ਡੈਸਕ
27-03-2026