ਬਾਬਾ ਬਕਾਲਾ ਸਾਹਿਬ, 1 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਕਾਂਗਰਸ ਪਾਰਟੀ ਦੀ ਬਰਨਾਲਾ ਵਿਖੇ ਹੋਈ ਵਿਸ਼ਾਲ ਰੈਲੀ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ, ਇਸ ਵਿਸ਼ਾਲ ਰੈਲੀ ਨਾਲ 2027 'ਚ ਕਾਂਗਰਸ ਦੀ ਸਰਕਾਰ ਦਾ ਮੁੱਢ ਬੱਝ ਗਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਹਲਕਾ ਬਾਬਾ ਬਕਾਲਾ ਦੇ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ | ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਹਲਕੇ ਦੇ ਲੋਕਾਂ ਨੇ ਭਾਰੀ ਗਿਣਤੀ 'ਚ ਭਾਗ ਲੈ ਕੇ ਏਕੇ ਦਾ ਸਬੂਤ ਦਿੱਤਾ ਹੈ | ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਬਲਸਰਾਏ, ਡਾ: ਬਿਕਰਮਜੀਤ ਸਿੰਘ ਬਾਠ, ਚੇਅਰਮੈਨ ਹਰਿੰਦਰਪਾਲ ਸਿੰਘ ਮੱਲਾ, ਸਰਪੰਚ ਦਲਜੀਤ ਸਿੰਘ ਭੱਪੀ, ਗੁਰਦਿਆਲ ਸਿੰਘ ਕੰਗ ਬੁਟਾਰੀ, ਚੇਅਰਮੈਨ ਹਰਜਿੰਦਰ ਸਿੰਘ ਜਸਪਾਲ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਸਾ: ਸਰਪੰਚ ਹੈਪੀ ਟੋਂਗ, ਲਖਵਿੰਦਰ ਸਿੰਘ ਭਿੰਡਰ, ਜੈਵਿੰਦਰ ਸਿੰਘ ਭੁੱਲਰ, ਐੱਮ.ਸੀ. ਗੁਰਦੀਪ ਸਿੰਘ ਰਈਆ, ਚੇਅਰਮੈਨ ਨਿਰਵੈਰ ਸਿੰਘ ਸਾਬੀ, ਚੇਅਰਮੈਨ ਸਵਰਨਜੀਤ ਸਿੰਘ ਖਿਲਚੀਆਂ, ਸਾਬੀ ਕੋਟ ਮਹਿਤਾਬ, ਪ੍ਰਧਾਨ ਅਰਸ਼ ਬੱਲ, ਗੁਰਮੇਜ ਸਿੰਘ ਚੀਮਾ, ਜਗਦੀਪ ਸਿੰਘ ਪੀ.ਏ., ਚੇਅਰਮੈਨ ਯੁਵਰਾਜ ਸਿੰਘ ਸੋਨੂੰ, ਸੂਬੇਦਾਰ ਇੰਦਰਜੀਤ ਸਿੰਘ, ਦਲਬੀਰ ਸਿੰਘ ਸਰਪੰਚ ਸਠਿਆਲਾ, ਠੇਕੇਦਾਰ ਰਾਮ ਲੁਭਾਇਆ, ਬੌਬੀ ਕੋੜਾ, ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ |