ਬਾਬਾ ਬਕਾਲਾ ਸਾਹਿਬ, 1 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤਹਿਤ 'ਮੇਰੀ ਰਸੋਈ' ਯੋਜਨਾ ਸ਼ੁਰੂ ਕਰਨ ਨਾਲ ਇਸ ਸਰਕਾਰ ਨੇ ਹਰੇਕ ਵਰਗ ਦੇ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਨਾਲ, ਇਕ ਆਮ ਲੋਕਾਂ ਦੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਆਪ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਸਹੋਤਾ ਨੇ ਕੀਤਾ | ਉਨ੍ਹਾਂ ਕਿਹਾ ਕਿ ਮੁਫ਼ਤ ਭੋਜਨ ਕਿੱਟਾਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਹਰੇਕ ਪਿੰਡ ਵਿਚ ਬਿਨਾ ਭੇਦ ਭਾਵ ਵੰਡੀਆਂ ਜਾਣਗੀਆਂ | ਇਸ ਮੌਕੇ ਚੇਅਰਮੈਨ ਵੀਰ ਸਿੰਘ ਖ਼ਾਨਪੁਰ, ਰੌਸ਼ਨ ਲਾਲ ਰਈਆ, ਸੋਹਣ ਸਿੰਘ ਠਾਣੇਵਾਲ, ਮਹਿੰਦਰ ਕੁਮਾਰ, ਪਰਮੀਸ਼ ਚੀਮਾਬਾਠ, ਬਾਬਾ ਸੁੱਚਾ ਸਿੰਘ ਆਦਿ ਆਗੂ ਹਾਜ਼ਰ ਸਨ |