ਬਾਬਾ ਬਕਾਲਾ ਸਾਹਿਬ, 19 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਟੇਟ ਪਾਵਰਕਾਮ ਕਾਰਪੋਰੇਅਸ਼ਨ ਲਿਮਟਿਡ ਦਫਤਰ ਬਾਬਾ ਬਕਾਲਾ ਸਾਹਿਬ ਵਿਖੇ ਸਮੂਹ ਸਟਾਫ ਨੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ, ਸਵੇਰੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ, ਕਥਾ ਕੀਰਤਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ | ਇਸ ਮੌਕੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਨੇ ਪੱੁਜ ਕੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਸੁੱਖਾ ਸਿੰਘ, ਐਕਸੀਅਨ ਰਾਜ ਕੁਮਾਰ ਬਿਆਸ, ਅਮਰਿੰਦਰ ਸਿੰਘ ਐੱਸ. ਡੀ. ਓ. ਬਿਆਸ, ਲਵਪ੍ਰੀਤ ਸਿੰਘ ਐੱਸ. ਡੀ. ਓ. ਰਈਆ, ਸੰਦੀਪ ਸਿੰਘ ਐੱਸ. ਡੀ. ਓ. ਨਾਗੋਕੇ, ਗੁਰਜਿੰਦਰ ਸਿੰਘ ਐੱਸ. ਡੀ. ਓ. ਬਾਬਾ ਬਕਾਲਾ, ਸੁਖਬੀਰ ਸਿੰਘ ਆਰ. ਏ., ਮਲਕੀਤ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ (ਸਾਰੇ ਜੇ. ਈ.), ਮਲੂਕ ਸਿੰਘ ਆਰ. ਏ., ਗੁਰਜੰਟ ਸਿੰਘ ਆਰ. ਏ., ਦਲਜੀਤ ਕੌਰ, ਸੁਖਬੀਰ ਕੌਰ, ਨਰਿੰਦਰ ਸਿੰਘ, ਸਤਿਨਾਮ ਸਿੰਘ, ਹਰਜਿੰਦਰ ਸਿੰਘ, ਟੇਕ ਸਿੰਘ, ਕਰਮਜੀਤ ਸਿੰਘ, ਗੁਰਮੇਜ ਸਿੰਘ, ਸੁਖਚੈਨ ਸਿੰਘ, ਤਰਸੇਮ ਸਿੰਘ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ, ਬਲਵਿੰਦਰਜੀਤ ਸਿੰਘ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਜੈਮਲ ਸਿੰਘ ਭੁੱਲਰ, ਸੁਖਚੈਨ ਸਿੰਘ ਗਿੱਲ (ਸਾਰੇ ਕੌਂਸਲਰ), ਅਮਰੀਕ ਸਿੰਘ ਬੇਦਾਦਪੁਰ, ਮਨਪ੍ਰੀਤ ਸਿੰਘ ਭੁੱਲਰ, ਡਾ. ਕੁਲਵੰਤ ਸਿੰਘ ਬਾਠ ਤੋਂ ਇਲਾਵਾ ਡਵੀਜਨ ਸਟਾਫ ਤੇ ਵੱਖ ਵੱਖ ਡਵੀਜਨਾਂ ਦੇ ਸੱਜਣ ਹਾਜ਼ਰ ਸਨ |