01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਸਬਾ ਬੁਤਾਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਫਿਜ਼ੀਓਥਰੈਪੀ ਸੈਂਟਰ ਖੋਲਿ੍ਹਆ <br/>

ਅਜੀਤ ਡੈਸਕ 20-02-2026
ਬਾਬਾ ਬਕਾਲਾ ਸਾਹਿਬ, 19 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਕਸਬਾ ਬੁਤਾਲਾ ਵਿਖੇ ਗ੍ਰਾਮ ਪੰਚਾਇਤ ਬੁਤਾਲਾ ਦੇ ਸਹਿਯੋਗ ਸਦਕਾ ਪਿੰਡ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ: ਵਲੋਂ ਇਲਾਕੇ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਫਿਜ਼ੀਓਥਰੈਪੀ ਸੈਂਟਰ ਖੋਲਿ੍ਹਆ ਗਿਆ ਹੈ, ਜਿਸਦਾ ਦਾ ਉਦਘਾਟਨ ਉਚੇਚੇ ਤੌਰ 'ਤੇ ਪੁੱਜੇ ਡਾ: ਸਰਬਜਿੰਦਰ ਸਿੰਘ ਉਪ ਕੁਲਪਤੀ ਫਿਊਚਰਿਸਟਿਕ ਯੂਨੀਵਰਸਿਟੀ ਸ੍ਰੀ ਅਨੰਦਪੁਰ ਸਾਹਿਬ ਅਤੇ ਡਾ. ਆਰ. ਐੱਸ. ਅਟਵਾਲ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਹਿਲਾਂ ਕਲੀਨੀਕਲ ਲੈਬ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਫਿਜ਼ੀਓਥਰੈਪੀ ਸੈਂਟਰ ਖੋਲਿ੍ਹਆ ਗਿਆ ਹੈ, ਜਿੱਥੇ ਉੱਚ ਪੱਧਰੀ ਮਸ਼ੀਨਾਂ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ | ਇਸ ਮੌਕੇ ਬੋਲਦਿਆਂ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਬੁਤਾਲਾ ਨਾਲ ਸਾਡਾ ਵਿਸ਼ੇਸ਼ ਸਨੇਹ ਹੈ, ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਵਿਚ ਹੋਰ ਵੱਡੇ ਪ੍ਰੋਜੈਕਟ ਡਾ: ਐੱਸ. ਪੀ. ਓਬਰਾਏ ਦੇ ਸਹਿਯੋਗ ਨਾਲ ਲੈ ਕੇ ਆਵਾਂਗੇ | ਉਨ੍ਹਾਂ ਕਿਹਾ ਕਿ ਗੁਰੂ ਕਿਰਪਾ ਸਦਕਾ ਹੀ ਇਸ ਇਤਿਹਾਸਕ ਨਗਰ ਵਿਖੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਤੋਂ ਇਲਾਵਾ ਡਾ. ਅਟਵਾਲ ਨੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਜਲਦ ਹੀ ਨਵਾਂ ਡੈਂਟਲ ਕਲੀਨਿਕ ਸ਼ੁਰੂ ਕਰਨ ਦਾ ਐਲਾਨ ਕੀਤਾ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਹਰਪ੍ਰੀਤ ਸਿੰਘ ਲਾਲੀ ਵਲੋਂ ਬਾਖੂਬੀ ਨਿਭਾਈ ਗਈ | ਅੰਤ ਵਿਚ ਹੈੱਡਮਾਸਟਰ ਅਰਵਿੰਦਰ ਸਿੰਘ ਅਤੇ ਸਰਪੰਚ ਸੁਖਵਿੰਦਰ ਸਿੰਘ ਬੁਤਾਲਾ ਨੇ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਉਨ੍ਹਾਂ ਬੁਤਾਲਾ ਵੈਲਫੇਅਰ ਸੁਸਾਇਟੀ ਅਤੇ ਆਏ ਹੋਏ ਮਹਿਮਾਨਾਂ ਤੇ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ: ਵਲੋਂ ਡਾ. ਆਰ. ਐੱਸ. ਅਟਵਾਲ, ਡਾ. ਸਰਬਜਿੰਦਰ ਸਿੰਘ, ਡਾ: ਸਿਮਰਨ ਕੌਰ ਫਿਜ਼ੀਓਥਰੈਪਿਸਟ, ਸੁਖਜਿੰਦਰ ਸਿੰਘ ਹੇਰ, ਸ਼ਿਸ਼ਪਾਲ ਸਿੰਘ ਲਾਡੀ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਹਰਜੀਤ ਸਿੰਘ, ਨਿਰਵੈਰ ਸਿੰਘ, ਸੁਖਜੀਤ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਗਗਨਦੀਪ ਸਿੰਘ ਬੇਰੀਆਂ ਵਾਲੇ, ਬਲਤੇਜ ਸਿੰਘ (ਸਾਰੇ ਪੰਚ) ਹੈੱਡਮਾਸਟਰ ਅਰਵਿੰਦਰ ਸਿੰਘ, ਹੈੱਡਮਾਸਟਰ ਹਰਸ਼ਰਨ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗਿਆਨ ਸਿੰਘ ਪ੍ਰਧਾਨ, ਪ੍ਰਭਜੀਤ ਸਿੰਘ ਖਾਲਸਾ, ਸੁਖਜਿੰਦਰ ਸਿੰਘ ਗਿਆਨੀ ਕਲਾਥ ਹਾਊਸ, ਅਮਨਤੇਜ ਸਿੰਘ, ਜਗਰੂਪ ਸਿੰਘ, ਬਲਜਿੰਦਰ ਸਿੰਘ ਬਾਬਾ, ਜਗਜੀਤ ਸਿੰਘ ਜੱਗੀ, ਹਰਵਿੰਦਰ ਸਿੰਘ ਫੌਜੀ, ਸਰਪੰਚ ਤਜਿੰਦਰ ਸਿੰਘ ਰਾਜਪੁਰ, ਪ੍ਰਭਜੋਤ ਸਿੰਘ ਜੋਤੀ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਲਾਲੀ, ਬਲਵਿੰਦਰ ਸਿੰਘ ਬਾਊ, ਮੈਂਬਰ ਗ੍ਰਾਮ ਪੰਚਾਇਤ ਬੁਤਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟਲਾ ਸੁਲਤਾਨ ਸਿੰਘ ਵਿਖੇ ਅਥਲੈਟਿਕਸ ਮੀਟ <br/> ਅਗਲੀ ਖ਼ਬਰ ਦਫਤਰ ਪਾਵਰਕਾਮ ਕਾਰਪੋਰੇਸ਼ਨ ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।