01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖ ਸਾਲਾਨਾ ਜੋੜ ਮੇਲਾ 26-27 ਨੂੰ <br/>

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਬਾਬਾ ਪੱਲ੍ਹਾ ਜੀ ਨੂੰ ਨਿਵਾਜਣ ਦੀ ਯਾਦ ਵਿਚ ਪੁਰਾਤਨ ਤਸਵੀਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 20-02-2026
ਬਾਬਾ ਬਕਾਲਾ ਸਾਹਿਬ, 19 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪ੍ਰਸਿੱਧ ਕਸਬੇ ਬੁਤਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਬਾਬਾ ਪੱਲ੍ਹਾ ਜੀ ਨੂੰ ਨਿਵਾਜਣ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 26-27 ਫਰਵਰੀ ਨੂੰ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਮਿਤੀ 23 ਫਰਵਰੀ ਦੀ ਰਾਤ ਨੂੰ ਭਾਈ ਸੁਖਦੇਵ ਸਿੰਘ ਡੱਲਾ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਮਿਤੀ 24 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 26 ਫਰਵਰੀ ਨੂੰ ਸਵੇਰੇ 10 ਵਜੇ ਪੈਣਗੇ | ਮਿਤੀ 26-27 ਫਰਵਰੀ ਦਿਨ ਅਤੇ ਰਾਤ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿਚ 26 ਫਰਵਰੀ ਨੂੰ ਭਾਈ ਲਖਮੀਰ ਸਿੰਘ ਮਸਤ (ਗੋਲਡ ਮੈਡਲਿਸਟ ਕਵੀਸ਼ਰੀ ਜਥਾ), ਭਾਈ ਮਨਜੀਤ ਸਿੰਘ ਸੋਹੀ (ਕਵੀਸ਼ਰੀ ਜਥਾ), ਭਾਈ ਗੁਰਸ਼ਰਨ ਸਿੰਘ ਝਬਾਲ (ਢਾਡੀ ਜਥਾ) ਅਤੇ ਭਾਈ ਮਨਬੀਰ ਸਿੰਘ ਪਹੂਵਿੰਡ (ਢਾਡੀ ਜਥਾ) ਅਤੇ 27 ਫਰਵਰੀ ਨੂੰ ਭਾਈ ਗੁਰਪ੍ਰਤਾਪ ਸਿੰਘ ਪੱਦਮ (ਢਾਡੀ ਜਥਾ), ਭਾਈ ਗੁਰਜੀਤ ਸਿੰਘ ਭੰਡਾਲ (ਕਵੀਸ਼ਰੀ ਜਥਾ) ਅਤੇ ਭਾਈ ਸੁਖਬੀਰ ਸਿੰਘ ਨਿਹੰਗ ਸਿੰਘ (ਕਵੀਸ਼ਰੀ ਜਥਾ) ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | 28 ਫਰਵਰੀ ਨੂੰ ਲੋੜਵੰਦ ਬੱਚੀਆਂ ਦੇ ਸ਼ੁੱਭ ਆਨੰਦ ਕਾਰਜ ਕਰਵਾਏ ਜਾਣਗੇ | ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖੇ ਸੁੰਦਰ ਦੀਪਮਾਲਾ ਅਤੇ ਫੁੱਲਾਂ ਦੀ ਸਜਾਵਟ ਦੀ ਸਮੁੱਚੀ ਸੇਵਾ ਐੱਨ. ਆਰ. ਆਈ. ਸੰਗਤਾਂ ਵਲੋਂ ਕਰਵਾਈ ਜਾਵੇਗੀ |

ਪਿਛਲੀ ਖ਼ਬਰ ਦਫਤਰ ਪਾਵਰਕਾਮ ਕਾਰਪੋਰੇਸ਼ਨ ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਐੱਨ.ਆਰ.ਆਈ. ਵੀਰਾਂ ਵਲੋਂ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਤੇ ਹੋਰ ਸਾਮਾਨ ਵੰਡਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।