01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਘਰਿੰਡਾ ਪੁਲਿਸ ਵਲੋਂ ਇਕ ਕਿਲੋ ਹੈਰੋਇਨ ਸਮੇਤ 3 ਦੋਸ਼ੀ ਕੀਤੇ ਕਾਬੂ <br/>

ਅਜੀਤ ਡੈਸਕ 20-02-2026
ਅਟਾਰੀ ਸਰਹੱਦ, 19 ਫ਼ਰਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਥਾਣਾ ਘਰਿੰਡਾ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦੌਰਾਨ 3 ਨਸ਼ਾ ਤਸਕਰਾਂ ਨੂੰ 1 ਕਿਲੋ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਦੋਸ਼ੀਆਂ ਦੀ ਪਹਿਚਾਣ ਮਦਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਬਾਬਾ ਜੀਵਨ ਸਿੰਘ ਵਾਲੀ ਗਲੀ, ਅਟਾਰੀ, ਕਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨੇਸ਼ਟਾ, ਸੋਨੂ ਸਿੰਘ ਪੁੱਤਰ ਕਾਂਤਾ ਸਿੰਘ ਵਾਸੀ ਨੇੜੇ ਮਾਤਾ ਰਾਣੀ ਮੰਦਰ, ਭਿੰਡੀ ਸੈਦਾਂ, ਵਾਸੀ ਪਿੰਡ ਰੋੜਾਂਵਾਲਾ ਖੁਰਦ ਵਜੋਂ ਹੋਈ ਹੈ ਜਿਨ੍ਹਾਂ ਪਾਸੋਂ 1 ਕਿਲੋ ਗ੍ਰਾਮ ਹੈਰੋਇਨ, 3 ਮੋਬਾਈਲ ਫੋਨ ਤੇ ਇਕ ਸਪਲੈਂਡਰ ਮੋਟਰਸਾਈਕਲ ਕਾਬੂ ਕੀਤਾ ਗਿਆ ਹੈ | ਪੁਲਿਸ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਡਿਫੈਂਸ ਡਰੇਨ ਨਾਲ ਲੱਗਦੀ ਸੜਕ 'ਤੇ ਪਿੰਡ ਨੇਸ਼ਟਾ-ਰੋੜਾਂਵਾਲਾ ਤੋਂ ਅਟਾਰੀ ਆਉਂਦੇ ਰਸਤੇ 'ਤੇ ਨਾਕਾਬੰਦੀ ਕੀਤੀ ਗਈ | ਦੌਰਾਨੇ ਚੈਕਿੰਗ ਉਕਤ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਕਿਲੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਥਾਣਾ ਘਰਿੰਡਾ ਵਲੋਂ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਜਾਰੀ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਜ਼ਰੂਰੀ-ਮਜੀਠੀਆ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖ ਸਾਲਾਨਾ ਜੋੜ ਮੇਲਾ 26-27 ਨੂੰ <br/> ਚੋਰੀਆਂ ਤੇ ਲੁੱਟਾਂ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।