01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖ ਸਾਲਾਨਾ ਜੋੜ ਮੇਲਾ 26-27 ਨੂੰ <br/> ਚੋਰੀਆਂ ਤੇ ਲੁੱਟਾਂ ਕਾਰਨ ਗਹਿਰੀ ਮੰਡੀ ਵਾਸੀਆਂ ਵਿਚ ਡਰ ਦਾ ਮਾਹੌਲ

ਪੁਲਿਸ ਥਾਣਾ ਘਰਿੰਡਾ ਵਲੋਂ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਤਿੰਨ ਦੋਸ਼ੀ | ਤਸਵੀਰ : ਰਾਜਿੰਦਰ ਸਿੰਘ ਰੂਬੀ <br/> 20-02-2026
ਬਾਬਾ ਬਕਾਲਾ ਸਾਹਿਬ, 19 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪ੍ਰਸਿੱਧ ਕਸਬੇ ਬੁਤਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਬਾਬਾ ਪੱਲ੍ਹਾ ਜੀ ਨੂੰ ਨਿਵਾਜਣ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 26-27 ਫਰਵਰੀ ਨੂੰ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਮਿਤੀ 23 ਫਰਵਰੀ ਦੀ ਰਾਤ ਨੂੰ ਭਾਈ ਸੁਖਦੇਵ ਸਿੰਘ ਡੱਲਾ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਮਿਤੀ 24 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 26 ਫਰਵਰੀ ਨੂੰ ਸਵੇਰੇ 10 ਵਜੇ ਪੈਣਗੇ | ਮਿਤੀ 26-27 ਫਰਵਰੀ ਦਿਨ ਅਤੇ ਰਾਤ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿਚ 26 ਫਰਵਰੀ ਨੂੰ ਭਾਈ ਲਖਮੀਰ ਸਿੰਘ ਮਸਤ (ਗੋਲਡ ਮੈਡਲਿਸਟ ਕਵੀਸ਼ਰੀ ਜਥਾ), ਭਾਈ ਮਨਜੀਤ ਸਿੰਘ ਸੋਹੀ (ਕਵੀਸ਼ਰੀ ਜਥਾ), ਭਾਈ ਗੁਰਸ਼ਰਨ ਸਿੰਘ ਝਬਾਲ (ਢਾਡੀ ਜਥਾ) ਅਤੇ ਭਾਈ ਮਨਬੀਰ ਸਿੰਘ ਪਹੂਵਿੰਡ (ਢਾਡੀ ਜਥਾ) ਅਤੇ 27 ਫਰਵਰੀ ਨੂੰ ਭਾਈ ਗੁਰਪ੍ਰਤਾਪ ਸਿੰਘ ਪੱਦਮ (ਢਾਡੀ ਜਥਾ), ਭਾਈ ਗੁਰਜੀਤ ਸਿੰਘ ਭੰਡਾਲ (ਕਵੀਸ਼ਰੀ ਜਥਾ) ਅਤੇ ਭਾਈ ਸੁਖਬੀਰ ਸਿੰਘ ਨਿਹੰਗ ਸਿੰਘ (ਕਵੀਸ਼ਰੀ ਜਥਾ) ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | 28 ਫਰਵਰੀ ਨੂੰ ਲੋੜਵੰਦ ਬੱਚੀਆਂ ਦੇ ਸ਼ੁੱਭ ਆਨੰਦ ਕਾਰਜ ਕਰਵਾਏ ਜਾਣਗੇ | ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖੇ ਸੁੰਦਰ ਦੀਪਮਾਲਾ ਅਤੇ ਫੁੱਲਾਂ ਦੀ ਸਜਾਵਟ ਦੀ ਸਮੁੱਚੀ ਸੇਵਾ ਐੱਨ. ਆਰ. ਆਈ. ਸੰਗਤਾਂ ਵਲੋਂ ਕਰਵਾਈ ਜਾਵੇਗੀ |


ਜੰਡਿਆਲਾ ਗੁਰੂ, 19 ਫਰਵਰੀ (ਹਰਜਿੰਦਰ ਸਿੰਘ ਕਲੇਰ)-ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਗਹਿਰੀ ਮੰਡੀ ਖੇਤਰ ਵਿਚ ਆਏ ਦਿਨ ਹੋ ਰਹੀਆਂ ਚੋਰੀਆਂ, ਲੁੱਟਾਂ ਅਤੇ ਖੋਹਾਂ ਦੀਆਂ ਵਾਰਦਾਤਾਂ ਕਾਰਨ ਇਲਾਕੇ ਦੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਪਿਛਲੇ ਦਿਨੀਂ ਰਾਤ ਦੇ ਸਮੇਂ ਐਕਟਿਵਾ ਅਤੇ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਵਲੋਂ ਇਕ ਪਹਿਰੇਦਾਰ ਨੂੰ ਬੰਦੀ ਬਣਾ ਕੇ ਗੁਰ ਕਿਰਪਾ ਬੁਟੀਕ ਦੇ ਤਾਲੇ ਤੋੜ ਕੇ ਨਗਦੀ ਚੋਰੀ ਕਰ ਲਈ ਗਈ | ਦੁਕਾਨ ਮਾਲਕਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਚੋਰ ਰਾਤ ਸਮੇਂ ਦੁਕਾਨ ਦੇ ਤਾਲੇ ਤੋੜ ਕੇ ਕਰੀਬ 15 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ | ਇਲਾਕੇ ਦੇ ਮੁਹਤਬਰ ਆਗੂਆਂ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਜ਼ਿਲ੍ਹਾ ਪੁਲਿਸ ਅੰਮਿ੍ਤਸਰ ਦਿਹਾਤੀ ਅਤੇ ਅੰਮਿ੍ਤਸਰ ਦੇ ਉੱਚ ਅਧਿਕਾਰੀਆਂ ਕੋਲ ਮੰਗ ਕੀਤੀ ਹੈ ਕਿ ਗਹਿਰੀ ਮੰਡੀ ਦੀ ਬੰਦ ਪਈ ਪੁਲਿਸ ਚੌਂਕੀ ਨੂੰ ਤੁਰੰਤ ਬਹਾਲ ਕੀਤਾ ਜਾਵੇ |ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੁਲਿਸ ਚੌਂਕੀ ਬੰਦ ਹੋਣ ਕਾਰਨ ਇਲਾਕੇ ਵਿਚ ਵਾਰਦਾਤਾਂ ਵਧ ਰਹੀਆਂ ਹਨ ਅਤੇ ਲੋਕਾਂ ਵਿਚ ਅਸੁਰੱਖਿਆ ਦਾ ਅਹਿਸਾਸ ਪੈਦਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਜੇ ਪੁਲਿਸ ਚੌਂਕੀ ਦੁਬਾਰਾ ਚਾਲੂ ਕੀਤੀ ਜਾਵੇ ਤਾਂ ਇਲਾਕੇ ਵਿਚ ਕਾਨੂੰਨ-ਵਿਵਸਥਾ ਮਜ਼ਬੂਤ ਹੋ ਸਕਦੀ ਹੈ ਅਤੇ ਵਪਾਰੀਆਂ ਨੂੰ ਸਕੂਨ ਮਿਲ ਸਕਦਾ ਹੈ |
ਪਿਛਲੀ ਖ਼ਬਰ ਘਰਿੰਡਾ ਪੁਲਿਸ ਵਲੋਂ ਇਕ ਕਿਲੋ ਹੈਰੋਇਨ ਸਮੇਤ 3 ਦੋਸ਼ੀ ਕੀਤੇ ਕਾਬੂ <br/> ਅਗਲੀ ਖ਼ਬਰ ਸ਼੍ਰੋਮਣੀ ਅਖੰਡ ਪਾਠੀ ਵੈੱਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਜਸਵਿੰਦਰ ਸਿੰਘ ਪਾਸਲਾ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।