ਰਈਆ, 19 ਫਰਵਰੀ (ਸ਼ਰਨਬੀਰ ਸਿੰਘ ਕੰਗ)-ਬਜੁਰਗ ਕਿਸਾਨ ਆਗੂ ਸਰਮੈਲ ਸਿੰਘ ਗਾਂਧੀ ਪਿੰਡ ਗਗੜੇਵਾਲ ਹਾਲ ਵਾਸੀ ਪਿੰਡ ਦਾਦਨਪੁਰ ਸਰਵਾ ਤਹਿਸੀਲ ਫਤਿਹਪੁਰ ਜ਼ਿਲ੍ਹਾ ਬਾਰਾਕੰਦੀ ਉਤਰ ਪ੍ਰਦੇਸ਼ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਨ, ਦਾ ਪਰਿਵਾਰ ਰਈਆ ਵਿਖੇ ਉਨ੍ਹਾਂ ਦੀ ਪੋਤਰੀ ਦੀ ਸ਼ਾਦੀ ਕਰਨ ਆਏ ਹੋਏ ਸਨ ਪਰਿਵਾਰ ਦੇ ਪਿੱਛੋਂ ਸਰਮੈਲ ਸਿੰਘ ਦਾ ਅਚਾਨਿਕ ਹੀ ਯੂ. ਪੀ. ਉਨ੍ਹਾਂ ਦੇ ਗ੍ਰਹਿ ਵਿਖੇ ਦਿਹਾਂਤ ਹੋ ਗਿਆ | ਸਰਮੈਲ ਸਿੰਘ ਦੇ ਅਚਾਨਕ ਦਿਹਾਂਤ ਹੋਣ 'ਤੇ ਆਲ ਇੰਡੀਆ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਕੇਸ਼ ਟਿਕੇਤ ਪਰਿਵਾਰ ਨਾਲ ਉਚੇਚਾ ਤੌਰ 'ਤੇ ਦੁੱਖ ਸਾਂਝਾ ਕਰਨ ਪੁੱਜੇ ਅਤੇ ਉਨ੍ਹਾਂ ਨੇ ਮਾਤਾ ਸੁਰਜੀਤ ਕੌਰ ਪਤਨੀ ਸਵ: ਸਰਮੈਲ ਸਿੰਘ ਗਾਂਧੀ, ਰਣਜੀਤ ਸਿੰਘ ਅਤੇ ਦਲਜੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਮੈਲ ਸਿੰਘ ਗਾਂਧੀ ਦੀ ਤਸਵੀਰ ਫੁੱਲ ਮਲਾਵਾਂ ਚੜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ | ਇਸ ਮੌਕੇ ਰਕੇਸ਼ ਟਿਕੇਤ ਨਾਲ ਸੁਨੀਲ ਸ਼ੁਕਲਾ ਰਸਤਰੀਆ ਕਿਸਾਨ ਯੂਨੀਅਨ ਜੇ. ਏ., ਦਿਲਰਾਜ ਸਿੰਘ ਰਾਜੂ, ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਲਖਨਊ ਅਤੇ ਹੋਰ ਬਹੁਤ ਸਾਰ ਕਿਸਾਨ ਆਗੂ ਦੁੱਖ ਸਾਂਝਾ ਕਰਨ ਪੁੱਜੇ ਸਨ |