02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੁਢਲਾ ਸਿਹਤ ਕੇਂਦਰ ਰਮਦਾਸ ਵਿਖੇ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਰਾਜ ਪੱਧਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ <br/>

ਅਜੀਤ ਡੈਸਕ 20-02-2026
ਰਮਦਾਸ, 19 ਫਰਵਰੀ (ਜਸਵੰਤ ਸਿੰਘ ਵਾਹਲਾ)-ਮਾਨ ਸਰਕਾਰ ਵਲੋਂ ਬਜੁਰਗਾਂ ਦੀ ਸਿਹਤ ਸੁਰੱਖਿਆ ਅਤੇ ਮਾਣ ਸਨਮਾਨ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ 'ਸਾਡੇ ਬਜੁਰਗ ਸਾਡਾ ਮਾਣ' ਮੁਹਿੰਮ ਤਹਿਤ ਸਰਕਾਰੀ ਹਸਪਤਾਲ ਮੁੱਢਲਾ ਸਿਹਤ ਕੇਂਦਰ ਰਮਦਾਸ ਵਿਖੇ ਐੱਸ. ਐੱਮ. ਓ. ਡਾ. ਪ੍ਰੀਤਵੀਨ ਕੌਰ ਦੀ ਅਗਵਾਈ ਹੇਠ ਰਾਜ ਪੱਧਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਆਪ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਨ | ਇਸ ਸਮੇਂ ਵਿਧਾਇਕ ਧਾਕੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਾਡੇ ਬਜੁਰਗ ਸਾਡਾ ਮਾਣ ਮਿੁਹੰਮ ਚਲਾਈ ਗਈ ਹੈ ਜਿਸ ਤਹਿਤ ਪੰਜਾਬ ਭਰ ਵਿਚ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਜਿਸ ਵਿਚ ਬਜੁਰਗਾਂ ਨੂੰ ਸਿਹਤ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ | ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ 32 ਲੱਖ ਦੀ ਕੀਮਤ ਵਾਲੀ ਐਬੂਲੈਂਸ ਸਰਹੱਦੀ ਲੋਕਾਂ ਦੀ ਸਹੂਲਤ ਵਾਸਤੇ ਮੁੱਢਲਾ ਸਿਹਤ ਕੇਂਦਰ ਰਮਦਾਸ ਨੂੰ ਦਿੱਤੀ | | ਉਨ੍ਹਾਂ ਕਿਹਾ ਕਿ ਮੁੱਢਲਾ ਸਿਹਤ ਕੇਂਦਰ ਰਮਦਾਸ ਨੂੰ ਜਲਦੀ ਅਪਗ੍ਰੇਡ ਕੀਤਾ ਜਾਵੇਗਾ ਤੇ ਖਾਲੀ ਪਈਆਂ ਡਾਕਟਰਾਂ ਦੀਆਂ ਅਸਾਮੀਆਂ ਨੂੰ ਪੂਰਿਆਂ ਕੀਤਾ ਜਾਵੇਗਾ ਤਾਂ ਜੋ ਇਸ ਸਰਹੱਦੀ ਖੇਤਰ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮਿਲ ਸਕਣ | ਇਸ ਸਮੇਂ ਮੈਡੀਕਲ ਕੈਂਪ ਵਿਚ ਹੱੱਡੀਆਂ ਦੇ ਮਾਹਿਰ, ਅੱਖਾਂ, ਨੱਕ, ਕੰਨ, ਗਲੇ ਦੇ ਮਾਹਿਰ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ 415 ਦੇ ਕਰੀਬ ਮਰੀਜਾਂ ਦੇ ਲੋੜੀਂਦੇ ਟੈਸਟ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਪੀ. ਏ. ਮੁਖਤਾਰ ਸਿੰਘ, ਐੱਸ. ਐੱਮ. ਓ. ਡਾ. ਪ੍ਰੀਤਵੀਨ ਕੌਰ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਬਲਾਕ ਸੰਮਤੀ ਮੈਂਬਰ ਪਿ੍ਥਵੀਪਾਲ ਸਿੰਘ, ਸਰਪੰਚ ਸ਼ੇਰ ਸਿੰਘ, ਨਗਰ ਕੌਂਸਲ ਮੀਤ ਪ੍ਰਧਾਨ ਦਿਨੇਸ਼ ਕੁਮਾਰ, ਰਣਜੀਤ ਸਿੰਘ ਬੱਗੂ, ਹਰਪ੍ਰੀਤ ਸਿੰਘ ਰੰਧਾਵਾ, ਡਾ. ਰਾਹੁਲ ਜੇਤਲੀ, ਡਾ. ਰਜਿੰਦਰ ਸਿੰਘ, ਬਲਾਕ ਐਜੂਕੇਟਰ ਜਗਦੀਪ ਸਿੰਘ ਜੌਹਲ, ਇੰਸ: ਹਰਦੀਪ ਸਿੰਘ ਗੱਗੜ, ਐੱਸ. ਆਈ. ਸੁਖਦੇਵ ਮਸੀਹ, ਰੇਸ਼ਮ ਸਿੰਘ ਅਵਾਣ, ਨਰਸਿੰਗ ਸਿਸਟਰ ਕਿਰਨ ਕੌਰ, ਸੀਨੀਅਰ ਫਾਰਮੇਸੀ ਅਫਸਰ ਨਵਦੀਪ ਕੌਰ, ਅਮਨਦੀਪ ਕੌਰ ਐੱਲ. ਟੀ., ਗੁਰਅਮਰਪਾਲ ਸਿੰਘ ਰੇਡੀਓਗ੍ਰਾਫਰ, ਗੁਰਜੀਤ ਕੌਰ ਐੱਲ. ਐੱਚ. ਵੀ, ਅਮਰਜੀਤ ਕੌਰ, ਸੁਖਵਿੰਦਰ ਕੌਰ, ਕੌਂਸਲਰ ਗੁਰਮੀਤ ਕੌਰ, ਨਰਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੋਦੀ ਸਰਕਾਰ ਵਲੋਂ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ-ਚੇਅਰਮੈਨ ਵਡਾਲਾ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਮੈਲ ਸਿੰਘ ਗਾਂਧੀ ਦਾ ਦਿਹਾਂਤ, ਰਕੇਸ਼ ਟਿਕੈਤ ਪਰਿਵਾਰ ਨਾਲ ਦੁੱਖ ਸਾਂਝਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।