ਟਾਹਲੀ ਸਾਹਿਬ, 19 ਫਰਵਰੀ (ਵਿਨੋਦ ਭੀਲੋਵਾਲ)-ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਬੱਚਿਆਂ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਸਰਕਾਰੀ ਹਸਪਤਾਲ ਸੁਖਮਨ ਹਸਪਤਾਲ ਟਾਹਲੀ ਸਾਹਿਬ ਦੀ ਅਗਵਾਈ 'ਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਹਰਜਿੰਦਰ ਕੌਰ, ਡਾ. ਗੁਰਵਿੰਦਰ ਸਿੰਘ ਮੈਡਮ ਜਸਨਦੀਪ ਕੌਰ, ਰੂਬਲਪ੍ਰੀਤ ਕੌਰ, ਮਿਸ਼ਨਪ੍ਰੀਤ ਕੌਰ ਦੀ ਟੀਮ ਨੇ ਬੱਚਿਆਂ ਦਾ ਬਹੁਤ ਬਰੀਕੀ ਨਾਲ ਚੈਕਅੱਪ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਦਾ ਭਾਰ, ਕੰਨ, ਅੱਖਾਂ, ਦੰਦ, ਨੱਕ ਅਤੇ ਹੋਰ ਬਿਮਾਰੀਆਂ ਦਾ ਚੈੱਕਅੱਪ ਕਰਕੇ ਬੱਚਿਆਂ ਵਿਚ ਆਇਰਨ ਦੀ ਕਮੀ ਹੋਣ ਕਾਰਨ ਬੱਚਿਆਂ ਨੂੰ ਚੰਗਾ ਪੌਸ਼ਟਿਕ ਭੋਜਨ ਅਤੇ ਖਾਸ ਕਰਕੇ ਸਾਫ ਸਫਾਈ ਵਾਰ-ਵਾਰ ਸਾਬਣ ਨਾਲ ਹੱਥ ਧੋਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਪਿੰ੍ਰ: ਪਰਮਜੀਤ ਕੌਰ ਨੇ ਕਿਹਾ ਕਿ ਸੱਤਿਆ ਭਾਰਤੀ ਸਕੂਲ ਵਿਚ ਭਾਵੇਂ ਕਿ ਹਰ ਇਕ ਸਹੂਲਤਾਂ ਵੀ ਦਿੱਤੀ ਜਾਂਦੀ ਹੈ, ਇਸ ਦੇ ਬਾਵਜੂਦ ਵੀ ਬੱਚਿਆਂ ਦੀ ਸਿਹਤ ਵਲ ਖਾਸ ਤੌਰ 'ਤੇ ਧਿਆਨ ਰੱਖਿਆ ਜਾਂਦਾ ਹੈ ਅਤੇ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ | ਇਸ ਮੌਕੇ ਪਰਮਜੀਤ ਕੌਰ, ਸੰਦੀਪ ਕੌਰ, ਪ੍ਰਮਜੀਤ ਕੌਰ, ਦਲਜੀਤ ਕੌਰ, ਲਵਪ੍ਰੀਤ ਕੌਰ ਆਦਿ ਹਾਜ਼ਰ ਸਨ |