ਟਾਹਲੀ ਸਾਹਿਬ, 19 ਫਰਵਰੀ (ਵਿਨੋਦ ਭੀਲੋਵਾਲ)-ਇਤਿਹਾਸਕ ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਬੀਰ ਸਿੰਘ ਟਾਹਲੀ ਸਾਹਿਬ ਵਿਖੇ ਕਾਰ ਸੇਵਾ ਦੇ ਮਹਾਨ ਪੁੰਜ ਸੱਚਖੰਡ ਵਾਸੀ ਸੰਤ ਬਾਬਾ ਅਜੈਬ ਸਿੰਘ ਮੱਖਣਵਿੰਡੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਤੇ ਸੇਵਾ ਦੇ ਪੁੰਜ ਸੰਤ ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲਿਆਂ ਦੀ ਅਗਵਾਈ ਵਿਚ ਸਾਲਾਨਾ ਧਾਰਮਿਕ ਸਮਾਗਮ 18 ਤੋਂ 25 ਫਰਵਰੀ ਤੱਕ ਇਲਾਕੇ ਦੀਆਂ ਸੰਗਤਾਂ, ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ | ਜਿਨ੍ਹਾਂ ਸਮਾਗਮਾ ਵਿਚ ਦੂਸਰੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇੰਟਰਨੈਸ਼ਨਲ ਪੰਥ ਦੇ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸੁਲੱਖਣ ਸਿੰਘ ਰਿਆੜ ਵਾਲਿਆਂ ਨੇ ਵੱਡੀ ਗਿਣਤੀ ਵਿਚ ਗੁਰ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਾਲ ਨਿਹਾਲ ਕੀਤਾ | ਇਸ ਮੌਕੇ ਸਮਾਗਮ ਵਿਚ ਪਹੁੰਚੇ ਸੰਤ ਮਹਾਂਪੁਰਖਾਂ ਵਿਚ ਬਾਬਾ ਮੇਜਰ ਸਿੰਘ ਟਾਹਲੀ ਸਾਹਿਬ, ਸੰਤ ਬਾਬਾ ਸੁੱਖਾ ਸਿੰਘ ਮੱਖਣਵਿੰਡੀ ਵਾਲੇ, ਬਾਬਾ ਗੁਰਮੇਜ ਸਿੰਘ, ਸੈਕਟਰੀ ਰਛਪਾਲ ਸਿੰਘ ਬਾਬੋਵਾਲ, ਅਜੀਤ ਸਿੰਘ ਫੌਜੀ, ਤਰਲੋਚਨ ਸਿੰਘ ਸਿਆਲਕਾ, ਹਰਜਿੰਦਰ ਸਿੰਘ ਸ਼ਾਹ, ਚਾਚਾ ਸੁਭਾਸ਼ ਸਿੰਘ ਚਵਿੰਡਾ ਦੇਵੀ, ਤਰਸਜੋਤ ਸਿੰਘ, ਸੇਵਾਦਾਰ ਭੁਪਿੰਦਰ ਸਿੰਘ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ਾਂ ਹਾਜ਼ਰੀ ਭਰਕੇ ਸੰਗਤਾਂ ਦੇ ਦਰਸ਼ਨ ਕੀਤੇ | ਸਮਾਗਮਾ ਵਿਚ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ |