03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜਾਬ ਨੂੰ ਡਾਇਲਾਗ ਦੀ ਨਹੀਂ ਡਲਿਵਰੀ ਦੀ ਲੋੜ-ਮਜੀਠੀਆ <br/>

ਅਜੀਤ ਡੈਸਕ 20-02-2026
ਮਜੀਠਾ, 19 ਫਰਵਰੀ (ਮਨਿੰਦਰ ਸਿੰਘ ਸੋਖੀ)-ਅੱਜ ਪੰਜਾਬ ਨੂੰ ਡਾਇਲਾਗ ਦੀ ਨਹੀਂ ਡਲਿਵਰੀ ਦੀ ਲੋੜ ਹੈ ਪੰਜਾਬ ਦੇ ਹਾਲਾਤ ਆਈ. ਸੀ. ਯੂ. ਵਰਗੇ ਬਣੇ ਹੋਏ ਪੰਜਾਬ ਦੇ ਸਿਰ ਮੌਜੂਦਾ ਸਮੇ ਵਿਚ ਸਾਢੇ ਲੱਖ ਕਰੋੜ ਰੁਪਏ ਦਾ ਕਰਜਾ ਚੜ੍ਹ ਚੁੱਕਾ ਹੈ ਪਰ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਟੈਕਸਾਂ ਦਾ ਸਾਰਾ ਪੈਸਾ ਆਪਣੇ ਦਿੱਲੀ ਬੈਠੇ ਨੇਤਾਵਾਂ ਨੂੰ ਖੁੱਲ੍ਹੇ ਹੱਥੀਂ ਲੁਟਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਗਿੱਲ ਦੀ ਅਗਵਾਈ ਵਿਚ ਸ਼ਹਿਰ ਮਜੀਠਾ ਦੀ ਵਾਰਡ ਨੰਬਰ 1 ਅਤੇ ਮਜੀਠਾ ਦਿਹਾਤੀ ਦੇ ਆਗੂ ਅਤੇ ਵਰਕਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਪੜਾਅ ਦੂਸਰੇ ਦੀ ਸ਼ੁਰੂਆਤ ਕੀਤੀ ਗਈ ਹੈ ਜਦ ਕਿ ਪੰਜਾਬ ਵਿਚ 2500 ਨਵੇਂ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ | ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁੱਕ ਨਹੀਂ ਰਿਹਾ, ਸਰਕਾਰ ਵਲੋਂ ਗਲਤ ਦਾਅਵੇ ਕੀਤੇ ਜਾ ਰਹੇ ਹਨ ਕਿ 64000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਪਰ ਹਾਲੇ ਵੀ ਪੰਜਾਬ ਦੀਆਂ ਸੜਕਾਂ ਦੇ ਹਜ਼ਾਰਾਂ ਬੇਰੁਜਗਾਰ ਨੌਜਵਾਨ ਧਰਨੇ ਦੇਣ ਲਈ ਮਜਬੂਰ ਹਨ | ਸਰਕਾਰ ਵਲੋਂ ਸਨਅਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਗੱਲ ਕੀਤੀ ਜਾ ਰਹੀ ਹੈ ਪਰ ਹਕੀਕਤ ਵਿਚ ਪੰਜਾਬ ਦੇ ਸਨਅਤਕਾਰ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਪ੍ਰੇਸ਼ਾਨ ਹਨ ਮਜਬੂਰ ਹੋ ਕੇ ਸਨਅਤਕਾਰ ਦੁਸਰਿਆਂ ਸੂਬਿਆਂ ਵਿਚ ਸ਼ਿਫ਼ਟ ਹੋ ਰਹੇ ਹਨ | ਮਜੀਠੀਆ ਨੇ ਕਿਹਾ ਕਿ 2027 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਪਾਸੋਂ ਹਿਸਾਬ ਮੰਗਣਗੇ ਅਤੇ ਸਰਕਾਰ ਨੂੰ ਚਲਦਾ ਕਰਨਗੇ | ਮਜੀਠੀਆ ਨੇ ਸ਼ਹਿਰ ਮਜੀਠਾ ਤੋਂ ਆਏ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਗਿੱਲ ਦੇ ਨਾਲ ਸਾਬਕਾ ਕੌਂਸਲਰ ਸੋਹਨ ਲਾਲ, ਬਾਬਾ ਮਹਿੰਦਰ ਸਿੰਘ, ਕਵਲਜੀਤ ਸਿੰਘ ਸੁਪਾਰੀਵਿੰਡ, ਬਚਿੱਤਰ ਸਿੰਘ ਆੜਤੀਆ, ਜੇਮਸ ਮਸੀਹ, ਕੁੱਕਾ ਮਸੀਹ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਸੁਖਜੀਤ ਸਿੰਘ ਸਾਬਕਾ ਸਰਪੰਚ, ਸਵਿੰਦਰ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਅਮਰਦੀਪ ਸਿੰਘ ਸਰਪੰਚ ਮਜੀਠਾ ਦਿਹਾਤੀ, ਪਰਮਜੀਤ ਸਿੰਘ ਗਿੱਲ, ਅਵਤਾਰ ਸਿੰਘ ਆਰੇਵਾਲਾ, ਤੇਜਿੰਦਰ ਸਿੰਘ ਮਾਨ, ਬਲਵਿੰਦਰ ਸਿੰਘ ਸੀ.ਏ., ਮਨਦੀਪ ਸਿੰਘ ਪੰਚ, ਵਿਨੋਦ ਕੁਮਾਰ ਕਪਾਹੀ, ਅਮਨ ਆਦਿ ਅਕਾਲੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਮਜੀਠਾ ਵਿਖੇ ਨੌਜਵਾਨ ਸੇਵਕ ਸਭਾ ਨੇ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ <br/> ਅਗਲੀ ਖ਼ਬਰ ਖਿਦੋਵਾਲੀ ਸਕੂਲ 'ਚ ਮੈਡੀਕਲ ਚੈੱਕਅਪ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।