03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੁਰਜਨ ਸਿੰਘ ਸੋਨੂੰ ਭਲਾਈਪੁਰ ਨੇ ਸੁਧੀਰ ਕੁਮਾਰ ਚੌਧਰੀ ਨਾਲ ਕੀਤੀ ਮੁਲਾਕਾਤ <br/>

ਅਜੀਤ ਡੈਸਕ 20-02-2026

ਸਠਿਆਲਾ, 19 ਫਰਵਰੀ (ਜਗੀਰ ਸਿੰਘ ਸਫਰੀ)-ਯੂਥ ਕਾਂਗਰਸ ਦਿਹਾਤੀ ਅੰਮਿ੍ਤਸਰ ਦੇ ਸਾਬਕਾ ਪ੍ਰਧਾਨ ਤੇ ਹਲਕਾ ਬਾਬਾ ਬਕਾਲਾ ਸਾਹਿਬ ਸਿਰਕੱਢ ਕਾਂਗਰਸੀ ਆਗੂ ਸੁਰਜਨ ਸਿੰਘ ਸੋਨੂੰ ਭਲਾਈਪੁਰ ਨੇ ਐੱਸ. ਸੀ. ਵਿਭਾਗ ਪੰਜਾਬ ਦੇ ਇੰਚਰਾਜ ਸੁਧੀਰ ਕੁਮਾਰ ਚੌਧਰੀ ਦੇ ਦਫਤਰ ਗੁੜਗਾਓਾ ਵਿਖੇ ਮੁਲਾਕਾਤ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ ਪੰਜਾਬ ਅਤੇ ਖਾਸ ਕਰਕੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ ਸਿਆਸੀ ਸਥਿਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਦੱਲੀ ਤੋਂ ਪਰਤਣ ਉਪਰੰਤ ਸੋਨੂੰ ਭਲਾਈਪੁਰ ਨੇ ਹਾਈਕਮਾਂਡ ਨੂੰ ਜਾਣੂੰ ਕਰਵਾਇਆ ਹੈ ਕਿ ਪੰਜਾਬ ਵਿਚ 'ਆਪ' ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ, ਜਿਸ ਕਰਕੇ ਲੋਕ ਮਾਨ ਸਰਕਾਰ ਦਾ ਹੁਣ ਤੋਂ ਹੀ ਬਿਸਤਰਾ ਗੋਲ ਕਰਨ ਲਈ ਉਤਾਵਲੇ ਹੋ ਗਏ ਹਨ | ਕਿਉਂਕਿ ਸਭ ਤੋਂ ਨਿਕੰਮੀ ਤੇ ਕਮਜ਼ੋਰ ਸਰਕਾਰ ਸਾਬਤ ਹੋਈ ਹੈ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਧਿਆਨ ਨਾ ਦੇਣ ਕਾਰਨ ਬੇਲੋੜੇ ਵਿਵਾਦਾਂ 'ਚ ਉਲਝੇ ਪਏ ਹਨ ਤੇ ਆਏ ਦਿਨ ਗੈਂਗਸਟਰ ਸ਼ਰੇਆਮ ਲੋਕਾਂ ਨੂੰ ਗੋਲੀਆਂ ਮਾਰ ਰਹੇ ਹਨ, ਜਿਸ ਕਰਕੇ ਪੰਜਾਬ ਦੇ ਲੋਕ ਖੌਫ ਦੇ ਸਾਏ ਹੇਠ ਜੀਅ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਹਲਕੇ 'ਚ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿਸ਼ਨ 2027 ਲਈ ਇਕ ਹੋ ਕੇ ਕੰਮ ਕਰ ਰਹੇ ਹਨ ਜਿਸ ਕਰਕੇ ਪੰਜਾਬ ਜਨਤਾ 2027 ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਤਿਆਰ-ਬਰ-ਤਿਆਰ ਹਨ | ਇਸ ਮੌਕੇ ਵਰਿੰਦਰ ਸਿੰਘ, ਤਰਸੇਮ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁ. ਸ਼ਹੀਦ ਬਾਬਾ ਜੀਵਨ ਸਿੰਘ ਨਵਾਂ ਪਿੰਡ ਵਿਖੇ 3 ਦਿਨਾ ਦੁੱਖ ਨਿਵਾਰਨ ਗੁਰਮਤਿ ਕੈਂਪ ਲਗਾਇਆ <br/> ਅਗਲੀ ਖ਼ਬਰ ਸਿਡਾਨਾ ਨਰਸਿੰਗ ਕਾਲਜ ਖਿਆਲਾ ਖੁਰਦ ਵਿਖੇ ਫਰੈਸ਼ਰ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।