03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਿਡਾਨਾ ਨਰਸਿੰਗ ਕਾਲਜ ਖਿਆਲਾ ਖੁਰਦ ਵਿਖੇ ਫਰੈਸ਼ਰ ਪਾਰਟੀ <br/>

ਅਜੀਤ ਡੈਸਕ 20-02-2026

ਰਾਮ ਤੀਰਥ, 19 ਫਰਵਰੀ (ਧਰਵਿੰਦਰ ਸਿੰਘ ਔਲਖ)-ਸਿਡਾਨਾ ਨਰਸਿੰਗ ਕਾਲਜ ਖਿਆਲਾ ਖੁਰਦ ਅੰਮਿ੍ਤਸਰ ਵਿਚ ਨਰਸਿੰਗ ਕਾਲਜ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੀ ਫਰੈਸ਼ਰ ਪਾਰਟੀ ਅਯੋਜਿਤ ਕੀਤੀ ਗਈ | ਬੀ. ਐੱਸ. ਸੀ. ਨਰਸਿੰਗ ਅਤੇ ਜੀ. ਐੱਨ. ਐੱਮ. ਵਿਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਵਲੋਂ ਆਪਣੇ ਆਪਣੇ ਹੁਨਰ ਅਤੇ ਲਿਆਕਤ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਰੰਗਾਰੰਗ ਪ੍ਰੋਗਰਾਮ ਵਿਚ ਨਰਸਿੰਗ ਕਾਲਜ ਅਤੇ ਸਿਡਾਨਾ ਬੀ. ਐੱਡ ਕਾਲਜ ਦੇ ਸਮੁੱਚੇ ਸਟਾਫ ਅਤੇ ਪਿ੍ੰਸੀਪਲ ਦਰਸ਼ਨ ਸੋਹੀ ਵਲੋਂ ਸ਼ਿਰਕਤ ਕੀਤੀ ਗਈ | ਡਾ. ਜੀਵਨ ਜੋਤੀ ਸਿਡਾਨਾ ਚੇਅਰਮੈਨ ਸਿਡਾਨਾ ਇੰਸਟੀਚਿਊਟ ਉਚੇਚੇ ਤੌਰ ਤੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ | ਸੰਸਥਾ ਦੇ ਸਰਪ੍ਰਸਤ ਮਹਿੰਦਰ ਪਾਲ ਸਿਡਾਨਾ ਅਤੇ ਐੱਮ. ਡੀ. ਡਾ ਜੀਵਨ ਜੀਵਨ ਜੋਤੀ ਸਿਡਾਨਾ ਵਲੋਂ ਪੇਂਡੂ ਖੇਤਰ ਦੀਆਂ ਲੜਕੀਆਂ ਨੂੰ ਨਰਸਿੰਗ ਕੋਰਸ ਕਰਵਾ ਕੇ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਇਸ ਨਰਸਿੰਗ ਕਾਲਜ ਨੂੰ 2024 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਸਾਲ ਦੂਸਰੇ ਬੈਚ ਦੇ ਬੱਚੇ ਦਾਖ਼ਲ ਹੋ ਚੁੱਕੇ ਹਨ | ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਪੋਸ਼ਾਕਾਂ ਪਾ ਕੇ, ਸੋਹਣੇ ਤਰੀਕੇ ਨਾਲ ਆਪਣੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਜਿਵੇਂ :- ਕੈਟ ਵਾਕ, ਜਨਰਲ ਨਲਿਜ਼, ਪਹਿਰਾਵਾ ਅਤੇ ਕੋਰਸ ਸਬੰਧੀ ਸਵਾਲ ਜਵਾਬ ਆਦਿ | ਮੈਡਮ ਨਿਧਾ, ਮੈਡਮ ਸ਼ਬਨਮ ਅਤੇ ਮੈਡਮ ਨਵਨੀਤ ਵਲੋਂ ਜੱਜ਼ਮੈਂਟ ਦੀ ਡਿਊਟੀ ਨਿਭਾਈ ਗਈ | ਜੇਤੂ ਲੜਕੇ ਅਤੇ ਲੜਕੀਆਂ ਨੂੰ ਹੇਠਾਂ ਲਿਖੇ ਵੱਖ-ਵੱਖ ਟੈਗਾਂ ਨਾਲ ਨਿਵਾਜਿਆ ਗਿਆ, ਜਿਸ ਵਿਚ ਮਿਸ ਫਰੈਸ਼ਰ-ਰੁਬਾਬ, ਮਿਸਟਰ ਫਰੈਸ਼ਰ- ਸ਼ੁਭਨੀਤ ਸਿੰਘ, ਮਿਸ ਬਿਊਟੀਫੁਲ- ਅਵਨੀਤ ਕੌਰ, ਮਿਸਟਰ ਹੈਂਡਸਮ-ਜੈਰੂਪ ਸਿੰਘ, ਮਿਸ ਕਾਨਫੀਡੈਂਟ-ਜਾਨਿਆ, ਮਿਸਟਰ ਕਾਨਫੀਡੈਂਟ-ਜੈਪਾਲ ਸਿੰਘ, ਸਟੇਜ ਦਾ ਸੰਚਲਨ- ਨਵਪ੍ਰੀਤ ਕੌਰ, ਮੁਸਕਾਨਪ੍ਰੀਤ ਕੌਰ ਅਤੇ ਸੰਜੀਵਨ ਕੌਰ ਵਲੋਂ ਬੜੇ ਹੀ ਸਮੁੱਚੇ ਢੰਗ ਨਾਲ ਕੀਤਾ ਗਿਆ | ਅਖੀਰ ਵਿਚ ਮੈਡਮ ਸਿਡਾਨਾ ਅਤੇ ਪਿ੍ੰਸੀਪਲ ਵਲੋਂ ਬੱਚਿਆਂ ਨੂੰ ਇਸ ਕਾਮਯਾਬ ਪ੍ਰੋਗਰਾਮ ਲਈ ਵਧਾਈ ਦਿੱਤੀ ਗਈ ਅਤੇ ਆਪਣੀ ਜ਼ਿੰਦਗੀ ਦੇ ਇਸ ਨਵੇਂ ਸਫਰ ਵਿਚ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਸਿੱਖਿਆ ਦਿੱਤੀ ਕਿ ਆਪਣੇ ਨਰਸਿੰਗ ਕਿੱਤੇ ਨਾਲ ਇਨਸਾਫ ਕਰਦੇ ਹੋਏ ਫਲੋਰੈਂਸ ਨਾਈਟਿੰਗੇਲ, ਭਗਤ ਪੂਰਨ ਸਿੰਘ ਅਤੇ ਭਾਈ ਘਨਈਆ ਜੀ ਵਰਗੀਆਂ ਸ਼ਖਸੀਅਤਾਂ ਨੂੰ ਆਪਣੇ ਮਾਰਗ ਦਰਸ਼ਨ ਮੰਨ ਕੇ ਅਤੇ ਦੁਖੀਆਂ ਦੀ ਤਨਦੇਹੀ ਨਾਲ ਸੇਵਾ ਕਰਨ ਦਾ ਸੁਨੇਹਾ ਵੀ ਦਿੱਤਾ |

ਪਿਛਲੀ ਖ਼ਬਰ ਸੁਰਜਨ ਸਿੰਘ ਸੋਨੂੰ ਭਲਾਈਪੁਰ ਨੇ ਸੁਧੀਰ ਕੁਮਾਰ ਚੌਧਰੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਅੰਮਿ੍ਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟਸ ਐਸੋਸੀਏਸ਼ਨ, ਸਬਜ਼ੀ ਮੰਡੀ ਵਲੋਂ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।