03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅੰਮਿ੍ਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟਸ ਐਸੋਸੀਏਸ਼ਨ, ਸਬਜ਼ੀ ਮੰਡੀ ਵਲੋਂ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 20-02-2026
ਨਵਾਂ ਪਿੰਡ, 19 ਫਰਵਰੀ (ਜਸਪਾਲ ਸਿੰਘ)-ਅੰਮਿ੍ਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟਸ ਐਸੋਸੀਏਸ਼ਨ (ਰਜਿ.), ਸਬਜ਼ੀ ਮੰਡੀ ਵੱਲ੍ਹਾ ਵਲੋਂ ਮੰਡੀ ਵਿਖੇ ਮਹਾਂ-ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸ਼ੁਭ ਦਿਹਾੜੇ 'ਤੇ ਐਸੋਸੀਏਸ਼ਨ ਵਲੋਂ ਪ੍ਰਧਾਨ ਚਰਨਜੀਤ ਸਿੰਘ ਬੱਤਰਾ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ, ਚੇਅਰਮੈਨ ਰਾਜਦੀਪ ਸਿੰਘ ਉੱਪਲ ਤੇ ਜਰਨਲ ਸਕੱਤਰ ਜੰਤਿਦਰ ਖੁਰਾਣਾ ਦੇ ਸਾਂਝੇ ਯਤਨਾਂ ਸਦਕਾ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਮੌਕੇ ਭੋਲੇ ਸ਼ੰਕਰ ਦੇ ਭਗਤਾਂ ਵਲੋਂ ਸ਼ਿਵ-ਪਾਰਵਤੀ ਨੂੰ ਯਾਦ ਕਰਦਿਆਂ ਉਨ੍ਹਾਂ ਸਮੁੱਚੀ ਲੋਕਾਈ ਦੇ ਭਲੇ ਲਈ ਸ਼ਿਵ ਚਰਨਾਂ 'ਚ ਅਰਜੋਈ ਕੀਤੀ ਗਈ | ਇਸ ਮੌਕੇ ਉਪਰੋਕਤਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਿਵ ਜੀ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਨੇਕੀ ਤੇ ਕਿਰਤ-ਕਮਾਈ ਕਰਨੀ ਚਾਹੀਦੀ ਹੈ ਤੇ ਉਸ 'ਚ ਦਸਵੰਧ ਕੱਢ ਕੇ ਗਰੀਬਾਂ ਤੇ ਗੁਰਬਤ ਦੇ ਮਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ | ਜਿਹੜੇ ਇਸ ਤਰ੍ਹਾਂ ਕਰਦੇ ਹਨ ਉਹ ਭੋਲਾ ਜੀ ਦੇ ਵਰਦਾਨ ਤੇ ਆਸ਼ੀਰਵਾਦ ਦੇ ਪਾਤਰ ਬਣਦੇ ਹਨ | ਉਨ੍ਹਾਂ ਕਿਹਾ ਕਿ ਭੋਲਾ ਸ਼ੰਕਰ ਜੀ ਸਮੁੱਚੀ ਲੋਕਾਈ ਦੇ ਮਸੀਹਾ ਹਨ ਤੇ ਉਨ੍ਹਾਂ ਨੂੰ ਯਾਦ ਕਰਨ ਦੇ ਨਾਲ ਕੰਮਕਾਰ ਤੇ ਪਰਿਵਾਰ 'ਤੇ ਭੋਲੇ ਸ਼ੰਕਰ ਜੀ ਦੀ ਸਦਾਂ ਦਇਆ ਦਿ੍ਸ਼ਟੀ ਬਣੀ ਰਹਿੰਦੀ ਹੈ | ਇਸ ਦੌਰਾਨ ਸ਼ਿਵ ਭਗਤਾਂ ਵਲੋਂ ਸ਼ਿਵ ਗੁਣਗਾਣ ਕੀਤਾ ਗਿਆ | ਦੁਕਾਨ ਨੰ. 49 - 50 'ਤੇ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਮੋਨੂੰ 46, ਲਵਲੀ 65, ਵਿਸ਼ਾਲ 54, ਲੱਕੀ 53, ਢੱਕਨ 46, ਗੋਲ਼ਡੀ 53, ਮੋਹਿਤ 47, ਕਾਲਾ ਚੰਬਾ, ਬਾਗਾਂ 57, ਸਾਹਿਲ 56 ਅਤੇ ਸਮੂਹ ਸਬਜ਼ੀ ਤੇ ਫਰੂਟ ਆੜ੍ਹਤੀ ਹਾਜ਼ਰ ਸਨ |

ਪਿਛਲੀ ਖ਼ਬਰ ਸਿਡਾਨਾ ਨਰਸਿੰਗ ਕਾਲਜ ਖਿਆਲਾ ਖੁਰਦ ਵਿਖੇ ਫਰੈਸ਼ਰ ਪਾਰਟੀ <br/> ਅਗਲੀ ਖ਼ਬਰ ਬਿਜਲੀ ਦਫ਼ਤਰ ਮੋਹਲੇਕੇ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।