ਚੋਗਾਵਾਂ, 19 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਮੋਹਲੇਕੇ ਦੇ 66 ਕੇ.ਵੀ. ਸਬ ਸਟੇਸ਼ਨ ਬਿਜਲੀ ਦਫਤਰ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਸਮੂਹ ਮੁਲਾਜ਼ਮਾਂ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਦਿਲਬਾਗ ਸਿੰਘ ਜਸਰਾਊਰ ਦੇ ਕਵੀਸ਼ਰੀ ਜਥੇ ਨੇ ਜੁੜ ਬੈਠੀ ਸੰਗਤ ਨੂੰ ਸੂਰਬੀਰ ਯੋਧਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਇੰਜੀ: ਕੁਲਦੀਪ ਸਿੰਘ ਐਸ.ਡੀ.ਓ ਵਲੋਂ ਆਏ ਜਥੇ ਤੇ ਪੱਛਮ ਮੰਡਲ ਅੰਮਿ੍ਤਸਰ ਇੰਚਾਰਜ ਐਕਸੀਅਨ ਇੰਜੀ: ਗੁਰਪ੍ਰੀਤ ਸਿੰਘ ਪੂਰੇਵਾਲ ਸਮੇਤ ਜੇ.ਈ ਅਤੇ ਸਮੂਹ ਸਟਾਫ ਨੂੰ ਸਨਮਾਨਿਤ ਕੀਤਾ ਗਿਆ | ਗੁਰੂ ਕੇ ਲੰਗਰ ਅਤੁੱਟ ਵਰਤੇ | ਇਸ ਮੌਕੇ ਭੁਪਿੰਦਰ ਸਿੰਘ ਜੇ.ਈ., ਪ੍ਰਮਿੰਦਰ ਸਿੰਘ ਜੇ.ਈ., ਸੁਖਵਿੰਦਰ ਸਿੰਘ ਜੇ.ਈ., ਸਤਬੀਰ ਸਿੰਘ ਐਸ.ਐਸ.ਏ., ਸੁਰਜੀਤ ਸਿੰਘ ਲਾਈਨਮੈਨ, ਮਨਜੀਤ ਸਿੰਘ, ਕੁਲਦੀਪ ਸਿੰਘ ਪ੍ਰਧਾਨ, ਹਰਭੇਜ ਸਿੰਘ, ਜਸਪਾਲ ਸਿੰਘ ਪ੍ਰਧਾਨ ਗੁ: ਕਮੇਟੀ, ਵਿਨੇ ਕੁਮਾਰ, ਮਹਿਕ, ਸਾਬਕਾ ਸਰਪੰਚ ਜਗਿੰਦਰ ਸਿੰਘ, ਸਾਬਕਾ ਸਰਪੰਚ ਸ਼ਰਮਾ ਸਿੰਘ ਆਦਿ ਸਮੇਤ ਸਮੂਹ ਸਟਾਫ ਆਦਿ ਹਾਜ਼ਰ ਸਨ |
ਬਿਜਲੀ ਦਫ਼ਤਰ ਮੋਹਲੇਕੇ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
ਅਜੀਤ ਡੈਸਕ
20-02-2026