03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪ੍ਰਸਿੱਧ ਰਾਸ਼ਟਰੀ ਕਵੀ ਸ਼ਾਹ ਮੁਹੰਮਦ ਦੀ ਯਾਦ 'ਚ ਕਬੱਡੀ ਕੱਪ ਭਲਕੇ

ਅਜੀਤ ਡੈਸਕ 20-02-2026

ਮਜੀਠਾ, 19 ਫਰਵਰੀ (ਜਗਤਾਰ ਸਿੰਘ ਸਹਿਮੀ )-ਪੰਜਾਬੀ ਸਾਹਿਤ ਦੇ ਪ੍ਰਸਿੱਧ ਰਾਸ਼ਟਰੀ ਕਵੀ ਸ਼ਾਹ ਮੁਹੰਮਦ ਦੀ ਯਾਦ ਵਿਚ ਪਿੰਡ ਵਡਾਲਾ ਵੀਰਮ, ਭੋਮਾ ਦੇ ਖੇਡ ਸਟੇਡੀਅਮ ਵਿਚ ਇੱਕ ਵਿਸ਼ਾਲ ਯਾਦਗਾਰੀ ਕਬੱਡੀ ਕੱਪ 21 ਫਰਵਰੀ 2026 ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਵਡਾਲਾ ਨੇ ਦੱਸਿਆ ਕਿ ਇਹ ਕਵੀ ਸ਼ਾਹ ਮੁਹੰਮਦ ਯਾਦਗਾਰੀ ਕਬੱਡੀ ਕੱਪ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ, ਨੌਜਵਾਨਾਂ ਅਤੇ ਵਿਦੇਸ਼ਾਂ ਵਿਚ ਵੱਸਦੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਵੀ ਸ਼ਾਹ ਮੁਹੰਮਦ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ | ਇਸ ਕਬੱਡੀ ਕੱਪ ਵਿਚ ਚਾਰ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਪੰਜਾਬ ਲਾਇਨਜ਼, ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ, ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਅਤੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਸ਼ਾਮਲ ਹਨ | ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 1 ਲੱਖ 31 ਹਜ਼ਾਰ ਰੁਪਏ, ਦੂਜੇ ਸਥਾਨ ਲਈ 1 ਲੱਖ 21 ਹਜ਼ਾਰ ਰੁਪਏ ਅਤੇ ਤੀਜੇ ਤੇ ਚੌਥੇ ਸਥਾਨ ਵਾਲੀਆਂ ਟੀਮਾਂ ਨੂੰ ਇੱਕ-ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ | ਇਸ ਤੋਂ ਇਲਾਵਾ ਬੈਸਟ ਜਾਫੀ ਅਤੇ ਬੈਸਟ ਰੇਡਰ ਚੁਣੇ ਗਏ ਖਿਡਾਰੀਆਂ ਨੂੰ 21-21 ਹਜ਼ਾਰ ਰੁਪਏ ਕਵੀ ਸ਼ਾਹ ਮੁਹੰਮਦ ਕਲੱਬ ਵਲੋਂ ਭੇਟ ਕੀਤੇ ਜਾਣਗੇ | ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਢੋਲਾ ਅੰਮਿ੍ਤਸਰੀਆ ਨੂੰ ਸਕਾਰਪੀਓ ਗੱਡੀ ਅਤੇ ਪ੍ਰਸਿੱਧ ਖਿਡਾਰੀ ਅਵੀ ਵਡਾਲਾ ਨੂੰ ਮੋਟਰਸਾਈਕਲ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਆਯੋਜਕਾਂ ਨੇ ਖੇਡ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਬਿਜਲੀ ਦਫ਼ਤਰ ਮੋਹਲੇਕੇ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੇ ਚੌਥੀ ਜਮਾਤ ਦੇ ਵਿਦਿਆਰਥੀਆਂ ਦਾ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।