03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁ. ਸ਼ਹੀਦ ਬਾਬਾ ਜੀਵਨ ਸਿੰਘ ਨਵਾਂ ਪਿੰਡ ਵਿਖੇ 3 ਦਿਨਾ ਦੁੱਖ ਨਿਵਾਰਨ ਗੁਰਮਤਿ ਕੈਂਪ ਲਗਾਇਆ <br/>

ਅਜੀਤ ਡੈਸਕ 20-02-2026
ਨਵਾਂ ਪਿੰਡ, 19 ਫਰਵਰੀ (ਜਸਪਾਲ ਸਿੰਘ)-ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਮੂਹ 'ਚ ਗੁਰਦੁਆਰਾ ਨਾਨਕਸਰ, ਨਾਨਕਸਰ ਨਗਰ ਜੰਡਿਆਲਾ ਗੁਰੂ ਵਲੋਂ 3 ਦਿਨਾਂ ਦੁੱਖ ਨਿਵਾਰਨ ਗੁਰਮਤਿ ਕੈਂਪ ਲਗਾਇਆ ਗਿਆ, ਜਿਸ 'ਚ ਪਹਿਲੇ 2 ਦਿਨ ਅੰਮਿ੍ਤ ਵੇਲੇ ਸੱਜੇ ਦੀਵਾਨਾਂ 'ਚ ਭਾਈ ਬਲਜਿੰਦਰ ਸਿੰਘ ਪਟਿਆਲਾ ਤੇ ਗਿਆਨੀ ਹਰਪ੍ਰੀਤ ਸਿੰਘ ਨਾਨਕਸਰ ਜੰਡਿਆਲਾ ਗੁਰੂ ਦੇ ਜਥੇ ਵਲੋਂ ਨਾਮ ਸਿਮਰਨ ਤੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਕੈਂਪ ਦੇ ਤੀਸਰੇ ਤੇ ਆਖਰੀ ਦਿਨ ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੰਡਿਆਲਾ ਤੇ ਗੁਰਦੁਆਰਾ ਨਾਨਕਸਰ ਜੰਡਿਆਲਾ ਵਲੋਂ ਬੜੀ ਸਰਲਤਾ ਨਾਲ ਗੁਰਮਤਿ ਵਿਚਾਰਾਂ ਤੇ ਕਥਾ ਕੀਰਤਨ ਨਾਲ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸਿੱਖੀ ਦੇ ਪ੍ਰਚਾਰ ਪਸਾਰ ਤੇ ਸਿਆਸੀ ਗਤੀਵਿਧੀਆਂ ਨੂੰ ਤੇਜ ਕਰਨ ਦੇ ਲਈ 25 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੱਢੀ ਜਾ ਰਹੀ ਖ਼ਾਲਸਾ ਵਹੀਰ 'ਚ ਵਹੀਰਾਂ ਘੱਤ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ | ਗ੍ਰੰਥੀ ਭਾਈ ਕੁਲਵੰਤ ਸਿੰਘ ਵਲੋਂ ਬਾਬਾ ਬਿਬੇਕ ਸਿੰਘ ਤੇ ਰਾਗੀ ਜਥੇ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁੱਖਵਿੰਦਰ ਸਿੰਘ ਖ਼ਾਲਸਾ ਨਿਜ਼ਾਮਪੁਰ, ਹਰਦੀਪ ਸਿੰਘ ਸਹੋਤਾ ਤੇ ਮੁੱਖਵਿੰਦਰ ਸਿੰਘ ਬਾਊ ਤੇ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ |

ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਵਲੋਂ ਸਟੇਟ ਪੱਧਰੀ ਜੇਤੂਆਂ ਦਾ ਮਾਹਲ ਸਕੂਲ ਪਹੁੰਚਣ 'ਤੇ ਸਨਮਾਨ <br/> ਅਗਲੀ ਖ਼ਬਰ ਸੁਰਜਨ ਸਿੰਘ ਸੋਨੂੰ ਭਲਾਈਪੁਰ ਨੇ ਸੁਧੀਰ ਕੁਮਾਰ ਚੌਧਰੀ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।