ਬਾਬਾ ਬਕਾਲਾ ਸਾਹਿਬ, 29 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-2027 ਦੀਆਂ ਵਿਧਾਨ ਸਭਾ ਚੋਣਾਂ ਵਿਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਇਕੱਲਿਆਂ ਹੀ ਚੋਣਾਂ ਲੜੇਗਾ ਅਤੇ ਜਿੱਤ ਦਾ ਪਰਚਮ ਲਹਿਰਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪਿੰਡ ਖਾਨਪੁਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਹੋਈ ਇਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ ਸਰਪੰਚ ਭਾਈ ਸਰਬਜੀਤ ਸਿੰਘ ਖਾਨਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕ ਰਿਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ 2027 ਦੀਆਂ ਚੋਣਾਂ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਦੌਰਾਨ ਹੀ ਪਿੰਡ ਖਾਨਪੁਰ ਵਿਖੇ ਪਾਰਟੀ ਪੱਧਰ 'ਤੇ ਵਿਸਥਾਰ ਕਰਦਿਆਂ ਅਤੇ ਪਿੰਡ-ਪਿੰਡ ਕਮੇਟੀਆਂ ਦੇ ਗਠਿਤ ਕਰਨ ਲਈ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਅੱਜ ਪਿੰਡ ਖਾਨਪੁਰ ਲਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਪਿੰਡ ਖਾਨਪੁਰ ਵਿਖੇ 21 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਸਰਵਸ੍ਰੀ ਬਲਕਾਰ ਸਿੰਘ, ਬਾਬਾ ਸੁੱਚਪਾਲ ਸਿੰਘ, ਬਾਬਾ ਰਾਜੂ, ਹਰਦੀਪ ਸਿੰਘ, ਕੈਪਟਨ ਸਿੰਘ ਕਾਲਾ, ਅਮਰਜੀਤ ਸਿੰਘ, ਰਵਿੰਦਰ ਸਿੰਘ, ਕਰਮਜੀਤ ਸਿੰਘ, ਮੇਜਰ ਸਿੰਘ, ਜਸਪਾਲ ਸਿੰਘ, ਮਨਜੀਤ ਸਿੰਘ ਮਾਹਲਾ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਫੌਜੀ, ਡਾ. ਜਸਬੀਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਚਾਚਾ, ਮੇਅਰ ਸਿੰਘ, ਗੁਰਪ੍ਰੀਤ ਸਿੰਘ, ਦਿਲਬਾਗ ਦੀਨ, ਸ਼ਮਸ਼ੇਰ ਸਿੰਘ, ਪ੍ਰਭ ਜੀਤ ਸਿੰਘ ਚੇਅਰਮੈਨ, ਨਿਸ਼ਾਨ ਸਿੰਘ ਭਿੰਡਰ ਆਦਿ ਨੂੰ ਹਲਕਾ ਇੰਚਾਰਜ ਭਾਈ ਸਰਬਜੀਤ ਸਿੰਘ ਖਾਨਪੁਰ, ਦਫ਼ਤਰ ਇੰਚਾਰਜ ਪ੍ਰਗਟ ਸਿੰਘ ਮੀਆਂਵਿੰਡ, ਬਾਬਾ ਹਰਜੀਤ ਸਿੰਘ ਅੱਲੋਵਾਲ, ਭਾਈ ਗੁਰਪ੍ਰੀਤ ਸਿੰਘ ਕੰਮੋਕੇ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |