ਰਈਆ, 29 ਜਨਵਰੀ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ, ਡਾਕਟਰ ਅਨੂ ਕਪਿਲ ਦੀ ਯੋਗ ਅਗਵਾਈ ਹੇਠ, ਕਾਲਜ ਦੇ ਐੱਨ. ਐੱਸ. ਐੱਸ. ਯੂਨਿਟ ਐੱਨ. ਸੀ. ਸੀ. ਯੂਨਿਟ ਵਲੋਂ ਰਾਸ਼ਟਰੀ ਵੋਟਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਲਗਭਗ 20 ਵਿਦਿਆਰਥਣਾਂ ਵਲੋਂ ਹਿੱਸਾ ਲਿਆ ਗਿਆ | ਇਸ ਮੌਕੇ ਅਸਿ. ਪ੍ਰੋਫੈਸਰ ਵੰਦਨਾ ਵਲੋਂ ਵੋਟਰ ਦਿਵਸ ਸੰਬੰਧੀ ਸਹੰੁ ਚੁਕਾਈ ਗਈ | ਇਸ ਮੌਕੇ ਅਸਿ. ਪ੍ਰੋਫੈਸਰ ਦਲਜੀਤ ਵਲੋਂ ਵਿਦਿਆਰਥਣਾਂ ਨੂੰ ਵੋਟਰ ਦਿਵਸ ਦੀ ਮਹੱਤਤਾ ਜਾਣਕਾਰੀ ਭਰਪੂਰ ਇੱਕ ਲੈਕਚਰ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਲੋਕਤੰਤਰ ਨੂੰ ਮਜਬੂਤ ਕਰਨ ਵਿਚ ਨੌਜਵਾਨ ਵੋਟਰ ਦੀ ਅਹਿਮ ਭੂਮਿਕਾ 'ਤੇ ਰੋਸ਼ਨੀ ਪਾਈ, ਇਸ ਗਤੀਵਿਧੀ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਲੋਕਤਾਂਤਰਿਕ ਮੁੱਲਾਂ ਤੇ ਵੋਟ ਦੇ ਅਧਿਕਾਰ ਦੀ ਮਹੱਤਤਾ ਜਾਗਰੂਕਤਾ ਫੈਲਾਉਣਾ ਸੀ | ਇਸ ਮੌਕੇ ਐੱਨ. ਸੀ. ਸੀ. ਦੇ ਕੇਅਰ ਟੇਕਰ ਡਾਕਟਰ ਹਰਵੰਤ ਕੌਰ ਵਲੋਂ ਵੀ ਕੈਡਿਟਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ ਗਈ | ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲੇ ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਪਿ੍ੰਸੀਪਲ ਡਾਕਟਰ ਅਨੂ ਕਪਿਲ ਵਲੋਂ ਇਨਾਮ ਵੰਡੇ ਗਏ | ਫੇਰੂਮਾਨ ਟਰੱਸਟ ਅਤੇ ਕਾਲਜ ਦੇ ਪ੍ਰਧਾਨ ਮੈਡਮ ਸਤਨਾਮ ਕੌਰ ਸੇਖੋਂ ਵਲੋਂ ਇਸ ਜਾਗਰੂਕਤਾ ਲਈ ਸਾਰਿਆਂ ਦੀ ਸ਼ਲਾਘਾ ਕੀਤੀ ਗਈ |