29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਅਜਨਾਲਾ ਵਿਖੇ ਆਟੋਮੋਬਾਈਲ ਵਿਚ ਈ. ਵੀ. 'ਤੇ ਟ੍ਰੇਨਿੰਗ

ਅਜੀਤ ਡੈਸਕ 30-01-2026
ਅਜਨਾਲਾ, 29 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਸ਼ਹਿਰ 'ਚ ਸਥਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਅਜਨਾਲਾ ਵਿਖੇ ਮਹਿੰਦਰਾ ਐਂਡ ਮਹਿੰਦਰਾ ਸੈਂਟਰਮ ਫਾਊਾਡੇਸ਼ਨ ਦੇ ਸਹਿਯੋਗ ਨਾਲ ਆਟੋ ਮੋਬਾਈਲ ਅਤੇ ਇਲੈਕਟਿ੍ਕ ਵਹੀਕਲ ਵਿਚ 10 ਦਿਨ ਦੀ ਟਰੇਨਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ | ਇਸ ਟਰੇਨਿੰਗ ਵਿਚ ਆਈ.ਟੀ.ਆਈ. ਦੇ ਸਿੱਖਿਆਰਥੀਆਂ ਨੂੰ ਆਟੋਮੋਬਾਈਲ ਖੇਤਰ ਵਿਚ ਨਵੇਂ ਤਕਨੀਕ ਬਦਲਾਵ ਅਤੇ ਇਲੈਕਟਿ੍ਕ ਵਹੀਕਲ (ਇਕੋ ਸਿਸਟਮ) ਦੀ ਜਾਣਕਾਰੀ ਦਿੱਤੀ ਗਈ | ਇਸ ਟਰੇਨਿੰਗ ਪ੍ਰਕਿਰਿਆ ਨੂੰ 10 ਦਿਨਾਂ ਵਿਚ ਪੂਰਾ ਕੀਤਾ ਗਿਆ, ਮੁੱਖ ਟ੍ਰੇਨਰ ਵਜੋਂ ਹਰਮਨਦੀਪ ਸਿੰਘ ਵਲੋਂ ਸਾਰੇ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਗਈ | ਇਸ ਮੌਕੇ ਪਿ੍ੰ: ਅਜੀਤਪਾਲ ਸਿੰਘ ਨੇ ਮਹਿੰਦਰਾ ਐਂਡ ਮਹਿੰਦਰਾ ਦੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਅੱਗੇ ਤੋਂ ਵੀ ਜਾਰੀ ਰੱਖਣ ਦੀ ਅਪੀਲ ਕੀਤੀ | ਇਸ ਮੌਕੇ ਸ੍ਰੀ ਜੀਵਨ ਜੋਤੀ, ਹਰਸਿਮਰਨਜੀਤ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ ਅਤੇ ਰਣਜੀਤ ਸਿੰਘ ਸਮੇਤ ਸਮੂਹ ਸਟਾਫ਼ ਆਈ.ਟੀ.ਆਈ. ਅਜਨਾਲਾ ਹਾਜ਼ਰ ਸੀ |
ਪਿਛਲੀ ਖ਼ਬਰ ਐਕਸਾਈਜ ਵਿਭਾਗ ਵਲੋਂ ਪਿੰਡ ਖਿਆਲਾ 'ਚੋਂ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਅਗਲੀ ਖ਼ਬਰ ਮਾਨ ਸਰਕਾਰ ਦੇ ਰਾਜ ਦੌਰਾਨ ਸ਼ਰੇਆਮ ਲੁੱਟਾਂ-ਖੋਹਾਂ, ਕਤਲ ਤੇ ਫਿਰੌਤੀਆਂ ਮੰਗੀਆਂ ਜਾ ਰਹੀਆਂ-ਹਰਪ੍ਰਤਾਪ ਅਜਨਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।