ਰਮਦਾਸ, 29 ਜਨਵਰੀ (ਜਸਵੰਤ ਸਿੰਘ ਵਾਹਲਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਯੂਥ ਪ੍ਰਧਾਨ ਤੇ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਮਨਰੇਗਾ ਬਚਾਓ ਤਹਿਤ ਇਕ ਨਿੱਜੀ ਪੈਲੇਸ ਰਮਦਾਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕੀਤੀ | ਭਰਵੀਂ ਮੀਟਿੰਗ ਨੂੰ ਸੰਬੋਧਨ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਸਮੇਂ ਹਰੇਕ ਪਰਿਵਾਰ ਨੂੰ ਘੱਟੋ ਘੱਟ 100 ਦਿਨ ਦਾ ਰੁਜਗਾਰ ਦਿੱਤਾ ਜਾਂਦਾ ਸੀ ਤੇ ਹਰ ਪਿੰਡ ਅੰਦਰ ਮਨਰੇਗਾ ਸਕੀਮ ਤਹਿਤ ਕੰਮ ਦੀ ਕਾਨੂੰਨੀ ਗਰੰਟੀ ਹੁੰਦੀ ਸੀ ਤੇ ਪੰਚਾਇਤ ਰਾਹੀਂ ਆਪਣੇ ਹੀ ਪਿੰਡ ਦੇ ਵਿਕਾਸ ਲਈ ਕੰਮ ਮਿਲਦਾ ਸੀ ਤੇ ਇਸਦਾ 100 ਫੀਸਦੀ ਭੁਗਤਾਨ ਕੇਂਦਰ ਸਰਕਾਰ ਦੁਆਰਾ ਕੀਤਾ ਜਾਂਦਾ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਦੇ ਕਾਨੂੰਨ ਬਦਲ ਦਿੱਤੇ ਹਨ ਜਿਸ ਵਿਚ ਤੁਹਾਡੇ ਕੋਲ ਕੋਈ ਕਾਨੂੰਨੀ ਗਰੰਟੀ ਨਹੀਂ ਰਹੇਗੀ, ਹੁਣ ਕੰਮ ਸਿਰਫ ਉਨ੍ਹਾਂ ਪਿੰਡਾਂ ਅੰਦਰ ਮਿਲੇਗਾ ਜਿਸ ਨੂੰ ਮੋਦੀ ਸਰਕਾਰ ਦੁਆਰਾ ਚੁਣਿਆ ਜਾਵੇਗਾ, ਮੋਦੀ ਸਰਕਾਰ ਆਪਣੇ ਮਨ ਪਸੰਦ ਠੇਕੇਦਾਰਾਂ ਰਾਹੀ ਕੰਮ ਕਰਵਾਏਗੀ ਤੇ ਮਜਦੂਰ ਦੀ ਮਜਦੂਰੀ ਵੀ ਆਪਣੀ ਮਰਜੀ ਨਾਲ ਹੀ ਤੈਅ ਕਰੇਗੀ | ਹੁਣ ਸੂਬਾ ਸਰਕਾਰਾਂ ਨੂੰ ਤੁਹਾਡੀ ਮਜਦੂਰੀ ਦਾ 40 ਫੀਸਦੀ ਹਿੱਸਾ ਆਪਣੇ ਕੋਲੋਂ ਦੇਣਾ ਪਵੇਗਾ | ਮੋਦੀ ਸਰਕਾਰ ਮਨਰੇਗਾ ਸਕੀਮ ਨੂੰ ਬਿਲਕੁੱਲ ਖਤਮ ਕਰ ਦੇਣਾ ਚਾਹੁੰਦੀ ਹੈ ਜਿਸ ਦਾ ਕਾਂਗਰਸ ਪਾਰਟੀ ਡੱਟ ਕੇ ਵਿਰੋਧ ਕਰਦੀ ਹੈ ਤੇ ਮਜਦੂਰਾਂ ਨਾਲ ਖੜੀ ਹੈ | ਇਸ ਤੋ ਪਹਿਲਾਂ ਅਜਨਾਲਾ ਨੇ ਕਿਹਾ ਕਿ ਮਾਨ ਸਰਕਾਰ ਦੇ ਰਾਜ ਦੌਰਾਨ ਸ਼ਰੇਆਮ ਲੁੱਟਾਂ ਖੋਹਾਂ, ਕਤਲ ਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਜਿਸ ਨਾਲ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਰਹੀ ਜਿਸ ਕਰਕੇ ਪੰਜਾਬ ਦੇ ਲੋਕ ਮਾਨ ਸਰਕਾਰ ਨੂੰ ਚਲਦਾ ਕਰਨ ਲਈ ਬਿਲਕੁੱਲ ਤਿਆਰ ਬੈੈਠੇ ਹਨ ਤੇ ਕਾਂਗਰਸ ਪਾਰਟੀ ਦੇ ਹੱਕ 'ਚ ਫਤਵਾ ਦੇਣ ਲਈ ਤਿਆਰ ਬੈਠੇ | ਇਸ ਤੋਂ ਪਹਿਲਾਂ ਯੂਥ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪੀ. ਏ. ਇੰਦਰਜੀਤ ਸਿੰਘ, ਬਲਾਕ ਤੇ ਨਗਰ ਕੌਂਸਲ ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਕੌਂਸਲਰ ਰਕੇਸ਼ ਚੰਦਰ ਕਾਠੀਆ, ਪ੍ਰਧਾਨ ਦਿਲਬਾਗ ਸਿੰਘ, ਸ਼ਹਿਰੀ ਪ੍ਰਧਾਨ ਜਗਦੀਪ ਸਿੰਘ ਵਾਹਲਾ, ਯੂਥ ਆਗੂ ਵਰਿੰਦਰਪਾਲ ਸਿੰਘ ਵਿੱਕੀ, ਸਾਬਕਾ ਸਰਪੰਚ ਸਵਿੰਦਰ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਮਨੋਹਰ ਲਾਲ ਭੰਡਾਰੀ, ਚੇਅਰਮੈਨ ਬੂਟੀ ਰਾਮ, ਨੰਬਰਦਾਰ ਪ੍ਰਗਟ ਸਿੰਘ, ਸਾਬਕਾ ਸਰਪੰਚ ਰੁਪਿੰਦਰ ਸਿੰਘ ਰਿੱਪੀ, ਮੇਜਰ ਸਿੰਘ ਮਾਛੀਵਾਹਲਾ, ਨਰਿੰਦਰ ਸਿੰਘ ਖਹਿਰਾ, ਸਾਬਕਾ ਸਰਪੰਚ ਬਲਜੀਤ ਸਿੰਘ ਬਾਉਲੀ, ਸਾਬਕਾ ਸਰਪੰਚ ਜਸਬੀਰ ਸਿੰਘ ਧੰਗਾਈ, ਸਰਪੰਚ ਅਮਰਜੀਤ ਸਿੰਘ ਘੋਨੇਵਾਹਲਾ, ਬਲਜਿੰਦਰ ਕਾਠੀਆ, ਗੁਰਦੇਵ ਸਿੰਘ ਥੋਬਾ, ਨਿਸ਼ਾਨ ਸਿੰਘ ਸੁਧਾਰ, ਦਵਿੰਦਰ ਸਿੰਘ ਡੈਮ ਅਜਨਾਲਾ, ਜਸਪਿੰਦਰ ਸਿੰਘ ਘੋਨੇਵਾਹਲਾ, ਤਰਸੇਮ ਸਿੰਘ, ਬਲਦੇਵ ਸਿੰਘ, ਅਮਰੀਕ ਮਸੀਹ ਅਵਾਣ, ਮੇਜਰ ਸਿੰਘ ਅਵਾਣ, ਹਨੀ ਰੰਧਾਵਾ, ਚਰਨਜੀਤ ਸਿੰਘ ਰੂੜੇਵਾਲ, ਸਾਬਕਾ ਸਰਪੰਚ ਬੰਟੀ ਕੱਲੋਮਾਹਲ, ਦਰਸ਼ਨ ਲਾਲ ਸ਼ਰਮਾ, ਪ੍ਰਧਾਨ ਦੁਰੋਜਨ, ਬਲਵਿੰਦਰ ਸਿੰਘ ਅਜਨਾਲਾ, ਅਮਰੀਕ ਸਿੰਘ ਅਜਨਾਲਾ ਆਦਿ ਹਾਜ਼ਰ ਸਨ |