ਮਜੀਠਾ, 20 ਜਨਵਰੀ (ਜਗਤਾਰ ਸਿੰਘ ਸਹਿਮੀ)-ਸਮਾਜ ਸੁਧਾਰ ਸੰਸਥਾ ਪੰਜਾਬ ਨੇ ਪਿੰਡ ਭੋਮਾ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਨਵ ਜੰਮੀਆਂ ਧੀਆਂ ਦੀ ਲੋਹੜੀ ਬਹੁਤ ਧੂਮਧਾਮ ਨਾਲ ਮਨਾਈ | ਇਸ ਮੌਕੇ ਲਗਭਗ 100 ਨਵ ਜੰਮੀਆਂ ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਗਰਮ ਕੱਪੜੇ, ਕੰਬਲੀਆਂ, ਹਿਮਾਲੀਆ ਕਿੱਟਾਂ, ਖਿਡੌਣੇ ਤੇ ਮਾਵਾਂ ਨੂੰ ਗਰਮ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਦਾ ਮੁੱਖ ਉਦੇਸ਼ ਸਮਾਜ ਵਿਚ ਵਧ ਰਹੀ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਖ਼ਤਮ ਕਰਨਾ ਤੇ ਧੀਆਂ ਨੂੰ ਸਤਿਕਾਰ ਦੇਣਾ ਸੀ | ਇਸ ਮੌਕੇ ਵੱਡੀ ਗਿਣਤੀ ਵਿਚ ਨਵ ਜੰਮੀਆਂ ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਸ਼ਾਮਲ ਹੋਈਆਂ | ਰਸਮ ਅਨੁਸਾਰ ਪੁਰਾਤਨ ਅੱਗ ਬਾਲ ਕੇ ਭਾਵ ਭੁੱਗਾ ਬਾਲਿਆ ਗਿਆ | ਮਾਵਾਂ ਤੇ ਪਿੰਡ ਦੀਆਂ ਅÏਰਤਾਂ ਨੇ ਰਲਕੇ ਲੋਹੜੀ ਸਬੰਧੀ ਸਭਿਆਚਾਰਕ ਬੋਲੀਆਂ ਪਾਈਆਂ, ਗਿੱਧਾ ਤੇ ਭੰਗੜਾ ਪਾ ਕੇ ਮਾਹੌਲ ਨੂੰ ਖੁਸ਼ੀਆਂ ਭਰਿਆ ਬਣਾਇਆ | ਸਮਾਗਮ ਵਿਚ ਵੱਖ-ਵੱਖ ਮਿਠਾਈਆਂ, ਮੂੰਗਫਲੀਆਂ, ਰੇਵੜੀਆਂ, ਗੁੜ ਤੇ ਫੁੱਲੇ ਵੰਡੇ ਗਏ | ਵਿਸ਼ੇਸ਼ ਮਹਿਮਾਨ ਵਜੋਂ ਚੀਫ ਖਾਲਸਾ ਦੀਵਾਨ ਦੇ ਮੈਂਬਰ ਸੁਖਦੀਪ ਸਿੰਘ ਗਿੱਲ ਮਜੀਠਾ ਤੇ ਸਮਾਜ ਸੇਵੀ ਮਨਵੀਰ ਸਿੰਘ ਵਡਾਲਾ ਸਮੇਤ ਹੋਰ ਮੋਹਤਬਰ ਸ਼ਾਮਲ ਹੋਏ | ਉਨ੍ਹਾਂ ਨੇ ਪ੍ਰਧਾਨ ਰਣਜੀਤ ਸਿੰਘ ਭੋਮਾ ਵਲੋਂ ਕੀਤੇ ਇਸ ਨਿਵੇਕਲੇ ਉਦਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਬਹੁਤ ਜ਼ਰੂਰੀ ਹਨ | ਅÏਰਤਾਂ ਤੇ ਧੀਆਂ ਦਾ ਸਨਮਾਨ ਬਹਾਲ ਰੱਖਣ ਨਾਲ ਹੀ ਭਰੂਣ ਹੱਤਿਆ ਵਰਗੀ ਸਮੱਸਿਆ ਦਾ ਹੱਲ ਹੋ ਸਕਦਾ ਹੈ | ਉਨ੍ਹਾਂ ਨੇ ਰਣਜੀਤ ਸਿੰਘ ਭੋਮਾ ਨੂੰ ਵਧਾਈ ਦਿੱਤੀ ਤੇ ਉਮੀਦ ਜਤਾਈ ਕਿ ਸੰਸਥਾ ਭਵਿੱਖ ਵਿਚ ਵੀ ਸਮਾਜ ਸੁਧਾਰ ਦੇ ਕੰਮ ਜਾਰੀ ਰੱਖੇਗੀ | ਇਸ ਮੌਕੇ ਸਰਪੰਚ ਜਗਤਾਰ ਸਿੰਘ ਭੋਮਾ, ਚੇਅਰਮੈਨ ਮਨਵੀਰ ਸਿੰਘ ਵਡਾਲਾ, ਨੰਬਰਦਾਰ ਸਵਿੰਦਰ ਸਿੰਘ ਵਡਾਲਾ, ਸਰਪੰਚ ਦੁਰਗਾ ਦਾਸ ਧਰਮਪੁਰਾ, ਗੁਰਦੀਪ ਸਿੰਘ ਭੋਮਾ, ਡਾ. ਸੁਖਦੀਪ ਸਿੰਘ ਨਾਗ ਨਵੇ, ਪ੍ਰਧਾਨ ਕੁਲਵਿੰਦਰ ਸਿੰਘ ਭੋਮਾ, ਪਲਵਿੰਦਰ ਸਿੰਘ ਭੋਮਾ, ਹਰਜਿੰਦਰ ਸਿੰਘ, ਭਗਵੰਤ ਸਿੰਘ, ਜਸਵਿੰਦਰ ਸਿੰਘ ਭੋਮਾ, ਪ੍ਰਧਾਨ ਬਲਰਾਜ ਸਿੰਘ, ਰੇਖਾ, ਮਨਜੀਤ ਕੌਰ, ਰਾਣੀ ਆਸਾ ਵਰਕਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅÏਰਤਾਂ ਤੇ ਮੋਹਤਬਰ ਹਾਜ਼ਰ ਸਨ |