ਜਗਦੇਵ ਕਲਾਂ, 20 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਮਹਾਨ ਤਪੱਸਵੀ, ਸੇਵਾ ਦੇ ਪੁੰਜ, ਸੱਚਖੰਡ ਵਾਸੀ ਸੰਤ ਬਾਬਾ ਹਜਾਰਾ ਸਿੰਘ ਜੀ ਅਤੇ ਸੰਤ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਮਿੱਠੀ ਯਾਦ ਵਿਚ 23 ਜਨਵਰੀ (10 ਮਾਘ) ਦਿਨ ਸ਼ੁਕਰਵਾਰ ਨੂੰ ਡੇਰਾ ਕਾਰ ਸੇਵਾ ਗੁਰੂ ਕਾ ਬਾਗ (ਅੰਮਿ੍ਤਸਰ) ਵਿਖੇ ਕਰਵਾਏ ਜਾ ਰਹੇ ਸਾਲਾਨਾ ਬਰਸੀ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ | ਇਸ ਸੰਬੰਧੀ ਬਾਬਾ ਚਰਨ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਥੇਦਾਰ ਬਾਬਾ ਸਤਨਾਮ ਸਿੰਘ, ਬਾਬਾ ਜਗੀਰ ਸਿੰਘ ਅਤੇ ਹੋਰ ਮਹਾਂਪੁਰਸ਼ਾਂ ਦੀ ਦੀ ਰਹਿਨੁਮਾਈ ਹੇਠ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ ਇਨ੍ਹਾਂ ਬਰਸੀ ਸਮਾਗਮਾਂ ਵਿਚ ਦੇਸ਼ - ਵਿਦੇਸ਼ ਤੋਂ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋ ਰਹੀਆਂ ਹਨ | ਜਿਸ ਸੰਬੰਧੀ ਸੰਗਤਾਂ ਦੇ ਠਹਿਰਨ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਨੇ ਦੱਸਿਆ ਕਿ ਬਰਸੀ ਸਮਾਗਮਾਂ ਨੂੰ ਸਮਰਪਿਤ 21 ਜਨਵਰੀ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 23 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਏ ਜਾਣ ਵਾਲੇ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਕੁਲਵੰਤ ਸਿੰਘ ਕਥਾਵਾਚਕ, ਭਾਈ ਮਨਦੀਪ ਸਿੰਘ ਪੋਹੀਰ ਢਾਡੀ ਜਥਾ, ਹਜੂਰੀ ਰਾਗੀ ਜਥਾ ਗੁ. ਗੁਰੂ ਕਾ ਬਾਗ ਅਤੇ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਕੀਰਤਨਾਂ ਅਤੇ ਗੁਰ ਇਤਿਹਾਸ ਦੁਆਰਾ ਨਿਹਾਲ ਕਰਨਗੀਆਂ | ਇਸ ਮੌਕੇ ਬਾਬਾ ਮੰਗਲ ਸਿੰਘ ਤੋਲਾਨੰਗਲ, ਸਾਬਕਾ ਸਰਪੰਚ ਹਰਪਾਲ ਸਿੰਘ ਸੈਂਸਰਾ, ਕਾਰਜ ਸਿੰਘ ਸ਼ਾਹ ਚੈਨਪੁਰ, ਜਥੇਦਾਰ ਅਮਰੀਕ ਸਿੰਘ ਬਟਾਲਾ, ਹਰਪਾਲ ਸਿੰਘ ਤੇੜਾ ਕਲਾਂ, ਇੰਦਰਜੀਤ ਸਿੰਘ ਬੰਬ ਜਗਦੇਵ ਕਲਾਂ, ਤਰਸੇਮ ਸਿੰਘ ਤੇੜਾ ਕਲਾਂ, ਗੁਰਦੀਪ ਸਿੰਘ ਘੁੱਕੇਵਾਲੀ, ਕਰਨੈਲ ਸਿੰਘ ਝੰਜੋਟੀ, ਜੋਬਨਜੀਤ ਸਿੰਘ ਭਿੱਟੇਵੱਢ, ਸੁੱਚਾ ਸਿੰਘ ਸੈਂਸਰਾ, ਹਰਦੀਪ ਸਿੰਘ ਰੱਬ, ਬਾਬਾ ਦਿਲਬਾਗ ਸਿੰਘ ਚੈਨਪੁਰ, ਗੁਰਜੰਟ ਸਿੰਘ ਭਿੱਟੇਵੱਢ, ਗੁਰਸਾਹਬ ਸਿੰਘ ਸੈਂਸਰਾ, ਗੁਰਵਿੰਦਰ ਸਿੰਘ ਭਿੱਟੇਵੱਢ, ਜਗਬੀਰ ਸਿੰਘ ਤੋਲਾਨੰਗਲ, ਗੁਰਮਹਿੰਦਰ ਸਿੰਘ ਤੋਲਾਨੰਗਲ, ਜਗਜੀਤ ਸਿੰਘ ਘੁੱਕੇਵਾਲੀ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |