20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸੇਂਟ ਸੋਲਜਰ ਐਲੀਟ ਗਰੁੱਪ ਆਫ ਸਕੂਲਜ਼ ਦੀ ਤੀਸਰੀ ਬ੍ਰਾਂਚ ਦਾ ਹੋਇਆ ਸ਼ੁੱਭ ਆਰੰਭ <br/>

ਅਜੀਤ ਡੈਸਕ 21-01-2026
ਰਾਮ ਤੀਰਥ, 20 ਜਨਵਰੀ (ਧਰਵਿੰਦਰ ਸਿੰਘ ਔਲਖ)-ਰਾਮ ਤੀਰਥ ਰੋਡ 'ਤੇ ਸਥਿਤ ਸਿਗਨੇਚਰ ਗਰੀਨ ਕਾਲੋਨੀ ਵਿਚ ਅੱਜ ਸੇਂਟ ਸੋਲਜਰ ਅਲੀਟ ਗਰੁੱਪ ਆਫ ਸਕੂਲਜ ਦੀ ਤੀਸਰੀ ਬ੍ਰਾਂਚ ਸੈਂਟ ਸੋਲਜਰ ਐਲੀਟ ਕੈਂਬਰਿਜ ਸਕੂਲ ਦਾ ਧਾਰਮਿਕ ਮਾਹੌਲ ਵਿਚ ਸ਼ੁਭ ਆਰੰਭ ਕੀਤਾ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਕੂਲ ਦਾ ਰਸਮੀ ਉਦਘਾਟਨ ਗੁਰਦੁਆਰਾ ਬਾਬਾ ਹੰਦਾਲ ਦੇ ਮੁਖੀ ਸੰਤ ਬਾਬਾ ਪਰਮਾਨੰਦ ਮਹਾਰਾਜ ਵਲੋਂ ਕੀਤਾ ਗਿਆ | ਇਸ ਮੌਕੇ ਹਾਜ਼ਰ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਧਰਮ ਪਤਨੀ ਸੁਰਿੰਦਰ ਕੌਰ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਸਪੋਰਟਸ ਸੈੱਲ ਪੰਜਾਬ ਦੇ ਚੇਅਰਮੈਨ ਪ੍ਰਮੋਦ ਭਾਟੀਆ, ਵਿਧਾਨ ਸਭਾ ਹਲਕਾ ਕੇਂਦਰੀ ਦੇ ਇੰਚਾਰਜ ਡਾ. ਰਾਮ ਚਾਵਲਾ, ਕਾਬਲ ਸਿੰਘ ਲਾਲੀ ਔਲਖ, ਪਿ੍ੰ: ਰਵਿੰਦਰ ਪਠਾਣੀਆਂ, ਡੀ. ਐੱਸ. ਪਠਾਣੀਆਂ, ਕੌਂਸਲਰ ਸਤੀਸ਼ ਕੁਮਾਰ ਬੱਲੂ, ਕੌਂਸਲਰ ਸੁਰਿੰਦਰ ਚੌਧਰੀ, ਪੰਕਜ ਵਿੱਜ ਸੀ. ਈ. ਓ. ਨਹੀਂ ਇੰਟਰਨੈਸ਼ਨਲ ਬੋਕਰ ਕਾਰਡ ਮਨਦੀਪ ਅਹੂਜਾ, ਕੌਂਸਲਰ ਪ੍ਰਦੀਪ ਸਰੀਨ, ਸਰਪੰਚ ਜਗਰੂਪ ਸਿੰਘ ਕੋਹਾਲੀ ਆਦਿ ਹਾਜ਼ਰ ਹੋਏ | ਸੇਂਟ ਸੋਲਜਰ ਐਲੀਟ ਗਰੁੱਪ ਆਫ ਸਕੂਲਜ ਦੇ ਮੈਨੇਜਰ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਦੇ ਦੋ ਸਕੂਲ ਸੈਂਟ ਸੋਲਜਰ ਐਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਅਤੇ ਮਜੀਠਾ ਪਹਿਲਾ ਹੀ ਸਫਲਤਾ ਪੂਰਵਕ ਚੱਲ ਰਹੇ ਹਨ, ਜਿੱਥੋਂ ਜੱਜ, ਖਿਡਾਰੀ, ਪੁਲਿਸ ਅਧਿਕਾਰੀ, ਡਾਕਟਰ ਅਤੇ ਇੰਜੀਨੀਅਰ ਤਿਆਰ ਹੋ ਚੁੱਕੇ ਹਨ | ਇਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਦੂਰ ਦਰਾਜ ਖੇਤਰ ਵਿਚ ਤੀਜੀ ਬ੍ਰਾਂਚ ਖੋਲੀ ਗਈ ਹੈ ਤਾਂ ਜੋ ਆਸ ਪਾਸ ਦੇ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਬਹੁ ਪੱਖੀ ਤੇ ਰੋਜ਼ਗਾਰ ਮੁਖੀ ਸਿੱਖਿਆ ਮਿਲ ਸਕੇ | ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਡਾ. ਕਿਸ਼ਨਪੁਰੀ ਅਤੇ ਉਨ੍ਹਾਂ ਦਾ ਪਰਿਵਾਰ ਸਿੱਖਿਆ ਸਮਾਜ ਅਤੇ ਦੇਸ਼ ਪ੍ਰਤੀ ਅਟੁੱਟ ਸਮਰਪਣ ਰੱਖਦਾ ਹੈ | ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਿਸ਼ਨਪੁਰੀ ਪਰਿਵਾਰ ਦੀ ਸੋਚ ਅਤੇ ਨਜ਼ਰੀਆ ਸਲਾਉਣਯੋਗ ਹੈ ਜੋ ਭਵਿੱਖ ਵਿਚ ਵੀ ਨਵੀਆਂ ਉਚਾਈਆਂ ਛੋਹੇਗਾ | ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਤੇ ਚੇਅਰਮੈਨ ਪ੍ਰਮੋਦ ਭਾਟੀਆ ਨੇ ਕਿਹਾ ਕਿ ਸਿੱਖਿਆ ਤੋਂ ਪਿਛੜ ਰਹੇ ਇਲਾਕੇ ਨੂੰ ਅੱਜ ਗਿਆਨ ਦਾ ਕੇਂਦਰ ਮਿਲਿਆ ਹੈ | ਚੇਅਰਮੈਨ ਜਸਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖਿਆ ਰਾਹੀਂ ਮੈਨੇਜਮੈਂਟ ਆਪਣੀ ਸਮਾਜਿਕ ਅਤੇ ਰਾਸ਼ਟਰੀ ਜਿੰਮੇਵਾਰੀ ਨਿਭਾਅ ਰਹੀ ਹੈ | ਡਾਇਰੈਕਟਰ ਅਮਰਪ੍ਰੀਤ ਕੌਰ, ਅਮਨਪ੍ਰੀਤ ਕੌਰ ਅਤੇ ਡਾ. ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਤਿੰਨ ਏਕੜ ਵਿਚ ਫ਼ੈਲਿਆ ਸਕੂਲ ਕੈਂਪਸ ਫੁੱਲੀ ਏ. ਸੀ. ਅਤੇ ਅਧੂਨਿਕ ਸਹੂਲਤਾਂ ਨਾਲ ਲੈੱਸ ਹੈ, ਇੱਥੇ ਸਿੱਖਿਆ ਦੇ ਨਾਲ-ਨਾਲ ਖੇਡਾਂ, ਮਨੋਰੰਜਨ, ਕਲਾ, ਸੰਸਕਿ੍ਤੀ ਅਤੇ ਸੰਸਕਾਰਾਂ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਇਸ ਮੌਕੇ ਪਿ੍ੰ: ਸਵਾਸਿਨੀ ਗੁਲਾਟੀ, ਕੌਂਸਲਰ ਡਿੰਪਲ ਅਰੋੜਾ, ਅਨੂਪ ਸਿੰਘ, ਮੇਜਰ ਸਿੰਘ ਢਿੱਲੋਂ, ਡਾ. ਕੁਲਦੀਪ ਸਿੰਘ, ਬਲਵਿੰਦਰ ਸਿੰਘ, ਸਰਪੰਚ ਕਿਰਪਾਲ ਸਿੰਘ ਰਾਮਦੀਵਾਲੀ, ਵਰੁਣ ਭੰਡਾਰੀ, ਪ੍ਰੋ. ਹਰਮਨਪ੍ਰੀਤ ਸਿੰਘ, ਇਕਬਾਲ ਸਿੰਘ, ਹਰਬੀਰ ਸਿੰਘ, ਅਤੁਲ ਮਹਿਰਾ, ਭਾਜਪਾ ਲੀਡਰ ਮਨੀਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਹਜ਼ਾਰਾ ਸਿੰਘ ਅਤੇ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਯਾਦ 'ਚ ਬਰਸੀ ਸਮਾਗਮ ਦੀਆਂ ਤਿਆਰੀਆਂ ਜ... ਅਗਲੀ ਖ਼ਬਰ ਬੀ. ਐੱਸ. ਐੱਫ. ਦੀ 117 ਬਟਾਲੀਅਨ ਵਲੋਂ ਸਵਿੱਕ ਐਕਸ਼ਨ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਭਾਰਤੀ ਸੈਨਾ ਤੇ ਹੋਰ ਫੋਰਸਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।