20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਬੀ. ਐੱਸ. ਐੱਫ. ਦੀ 117 ਬਟਾਲੀਅਨ ਵਲੋਂ ਸਵਿੱਕ ਐਕਸ਼ਨ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਭਾਰਤੀ ਸੈਨਾ ਤੇ ਹੋਰ ਫੋਰਸਾਂ ਵਿਚ ਭਰਤੀ ਹੋਣ ਲਈ ਕੀਤਾ ਉਤਸ਼ਾਹਿਤ

ਸਰਹੱਦੀ ਖੇਤਰ ਦੇ ਨੌਜਵਾਨਾ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਤੇ ਗੁਰਦੁਆਰਾ ਸਾਹਿਬ ਲਈ ਸਾਮਾਨ ਭੇਟ ਕਰਨ ਮੌਕੇ ਕਮਾਂਡੈਂਟ ਬਿ੍ਜ ਮੋਹਨ ਪ੍ਰੋਹਿਤ ਤੇ ਹੋਰ | ਤਸਵੀਰ : ਬਲਵਿੰਦਰ ਸਿੰਘ ਸੰਧੂ <br/> 21-01-2026
ਗੱਗੋਮਾਹਲ, 20 ਜਨਵਰੀ (ਬਲਵਿੰਦਰ ਸਿੰਘ ਸੰਧੂ)-ਬੀ. ਐੱਸ. ਐੱਫ. ਦੀ 117 ਬਟਾਲੀਅਨ ਵਲੋਂ ਸਰਹੱਦੀ ਚੌਂਕੀ ਪੰਜਗਰਾਈਆ ਵਾਹਲਾ ਵਿਖੇ ਇਕ ਸਵਿੱਕ ਐਕਸ਼ਨ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ | ਜਿਸ ਵਿਚ ਬਟਾਲੀਅਨ ਦੇ ਕਮਾਂਡੈਂਟ ਬਿ੍ਜ ਮੋਹਣ ਪ੍ਰੋਹਿਤ, ਬਟਾਲੀਅਨ ਦੇ ਅਧਿਕਾਰੀਆਂ, ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸਮੂਲੀਅਤ ਕੀਤੀ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਰਹੱਦੀ ਖੇਤਰ ਵਿਚ ਵੱਸਦੇ ਨਿਵਾਸੀਆਂ ਨੂੰ ਵਿਸ਼ੇਸ਼ ਰੂਪ ਵਿਚ ਨੌਜਵਾਨਾ ਨੂੰ ਭਾਰਤੀ ਸੈਨਾ ਅਤੇ ਸੁਰੱਖਿਆ ਬਲਾਂ ਸਮੇਤ ਪੁਲਿਸ ਵਿਚ ਭਰਤੀ ਹੋਣ ਦੀ ਜਾਣਕਾਰੀ ਦੇਣਾ ਸੀ | ਇਸ ਤੋਂ ਇਲਾਵਾ 2026 ਬਾਰਡਰ ਮੈਰਾਥਨ ਦਾ ਵੀ ਅਯੋਜਨ ਕੀਤਾ ਗਿਆ ਜਿਸ ਵਿਚ ਭਾਗ ਲੈਣ ਵਾਲੇ ਨੌਜਵਾਨਾ ਨੂੰ ਬਟਾਲੀਅਨ ਕਮਾਂਡੈਂਟ ਬਿ੍ਜ ਮੋਹਨ ਪ੍ਰੋਹਿਤ ਤੇ ਹੋਰ ਅਧਿਕਾਰੀਆਂ ਵਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਸਵਿਕ ਐਕਸ਼ਨ ਪ੍ਰੋਗਰਾਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਬੀ. ਐੱਸ. ਐੱਫ. ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਬੀ. ਐੱਸ. ਐੱਫ. ਵਲੋਂ ਪੰਜਗਰਾਈਆ ਵਾਹਲਾ ਦੇ ਗੁਰਦੁਆਰਾ ਸਾਹਿਬ ਨੂੰ 4 ਰੂਮ ਹੀਟਰ, 10 ਕੰਬਲ, 20 ਸਿਰਹਾਨੇ, 2 ਵਾਟਰ ਕੂਲਰ, 10 ਦਰੀਆਂ ਸਮੇਤ ਜਰੂਰਤ ਦਾ ਸਾਮਾਨ ਦਿੱਤਾ ਗਿਆ | ਇਸ ਸਮੇਂ ਕਮਾਂਡੈਂਟ ਬਿ੍ਜ ਮੋਹਨ ਪ੍ਰੋਹਿਤ ਨੇ ਆਖਿਆ ਕਿ ਬੀ. ਐੱਸ. ਐੱਫ. ਦੇ ਜਵਾਨ ਸਰਹੱਦ ਦੀ ਰਾਖੀ ਲਈ ਦਿਨ ਰਾਤ ਕੰਮ ਕਰਦੇ ਹਨ | ਜਦੋਂ ਕਿ ਇਸ ਖੇਤਰ ਦੇ ਲੋਕ ਹਮੇਸ਼ਾ ਜਵਾਨਾ ਨਾਲ ਤਾਲ-ਮੇਲ ਕਰਕੇ ਉਨ੍ਹਾਂ ਦੇ ਕੰਮ ਨੂੰ ਸੁਖਾਲਾ ਕਰਦੇ ਹਨ | ਬੀਤੇ ਸਮੇਂ ਵਿਚ ਰਾਵੀ ਦਰਿਆ ਅੰਦਰ ਆਈ ਭਿਆਨਕ ਹੜ੍ਹ ਦੌਰਾਨ ਬੀ. ਐੱਸ. ਐੱਫ. ਨੂੰ ਆਪਣੀਆਂ ਕਈ ਚੌਂਕੀਆਂ ਤੋਂ ਪਿੱਛੇ ਧੁੱਸੀ ਬੰਨ੍ਹ ਉਪਰ ਆਉਣ ਲਈ ਮਜਬੂਰ ਹੋਣਾ ਪਿਆ ਉਸ ਸਮੇਂ ਦੌਰਾਨ ਪਿੰਡ ਪੰਜਗਰਾਈਆ ਵਾਹਲਾ ਦੇ ਗੁਰਦੁਆਰਾ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਜਵਾਨਾ ਨਾਲ ਹਰੇਕ ਕਿਸਮ ਦਾ ਮੇਲ ਜੋਲ ਕੀਤਾ ਗਿਆ ਤੇ ਉਨ੍ਹਾਂ ਨੂੰ ਲੋੜ੍ਹ ਅਨੁਸਾਰ ਖਾਣ-ਪੀਣ ਦਾ ਸਾਮਾਨ ਵੀ ਮੁਹੱਈਆ ਕਰਵਾਇਆ ਗਿਆ | ਇਸੇ ਤਹਿਤ ਬੀ. ਐੱਸ. ਐੱਫ. ਵਲੋਂ ਇਨਾ ਲੋਕਾਂ ਦਾ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਪਿੰਡ ਪੰਜ ਗਰਾਈਆ ਵਾਹਲਾ ਦੇ ਸਰਪੰਚ ਰਾਜਵਿੰਦਰ ਸਿੰਘ, ਪਿੰਡ ਘੁਮਰਾਏ ਦੇ ਸਰਪੰਚ ਗੁਰਪ੍ਰੀਤ ਸਿੰਘ, ਪਿੰਡ ਪੰਡੋਰੀ ਦੇ ਸਰਪੰਚ ਅੰਮਿ੍ਤਪਾਲ ਸਿੰਘ, ਗੁਰਦੁਆਰਾ ਕਮੇਟੀ ਤੋਂ ਨੰਬਰਦਾਰ ਹਰਦੇਵ ਸਿੰਘ, ਗੁਰਪਾਲ ਸਿੰਘ, ਜਸਵਿੰਦਰ ਸਿੰਘ, ਤਰਸੇਮ ਸਿੰਘ, ਰਛਪਾਲ ਸਿੰਘ, ਹਰਪਾਲ ਸਿੰਘ, ਅਮਰੀਕ ਸਿੰਘ ਢਿੱਲੋਂ ਸਮੇਤ ਇਲਾਕੇ ਦੇ ਕਈ ਨੌਜਵਾਨਾ ਤੇ ਬੀ. ਐੱਸ. ਐੱਫ਼. ਦੇ ਜਵਾਨ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਸੋਲਜਰ ਐਲੀਟ ਗਰੁੱਪ ਆਫ ਸਕੂਲਜ਼ ਦੀ ਤੀਸਰੀ ਬ੍ਰਾਂਚ ਦਾ ਹੋਇਆ ਸ਼ੁੱਭ ਆਰੰਭ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੇ ਪ੍ਰਧਾਨ ਮਨਜੀਤ ਸਿੰਘ ਬਾਠ ਦੇ ਮਾਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।