ਬਾਬਾ ਬਕਾਲਾ ਸਾਹਿਬ, 20 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ (ਨਿਹੰਗ ਸਿੰਘ ਫੌਜਾਂ) ਦਾ ਸਿੱਖ ਕੌਮ ਵਿਚ ਸ਼ਾਨਾਮੱਤਾ ਇਤਿਹਾਸ ਹੈ ਅਤੇ ਨਿਹੰਗ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਨੀਡਜ਼ ਹੋਲਸੇਲ ਬਾਬਾ ਬਕਾਲਾ ਸਾਹਿਬ ਵਿਖੇ ਗੱਲਬਾਤ ਕਰਦਿਆਂ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਕੀਤਾ | ਉਨ੍ਹਾਂ ਕਿਹਾ ਕਿ ਤਰਨਾ ਦਲ ਦੇ 12ਵੇਂ ਸੱਚਖੰਡਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਿਸ਼ਨ ਸਿੰਘ, 13ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਕੀਰਤਨ ਸਿੰਘ, 14ਵੇਂ ਮੁਖੀ ਸਿੰਘ ਸਾਹਿਬ ਜਥੇ. ਮੱਖਣ ਸਿੰਘ, 15ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਗੱਜਣ ਸਿੰਘ ਵਲੋਂ ਧਾਰਮਿਕ ਸੇਵਾਵਾਂ ਨਿਭਾਉਂਦਿਆਂ ਜਿੱਥੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਕੀਤੀ, ਗਊਆਂ ਦੀ ਵੱਡੀ ਸੇਵਾ ਨਿਭਾਈ ਗਈ, ਬਿਅੰਤ ਨਿਸ਼ਾਨ ਸਾਹਿਬ ਝੁਲਾਏ ਗਏ ਅਤੇ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਅੰਮਿ੍ਤ ਛਕਾਕੇ ਗੁਰੂ ਦੇ ਲੜ ਲਾਇਆ ਅਤੇ ਅੱਜ ਵੀ ਤਰਨਾ ਦਲ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇ. ਜੋਗਾ ਸਿੰਘ ਦੀ ਅਗਵਾਈ ਹੇਠ ਤਰਨਾ ਦਲ ਵਲੋਂ ਪ੍ਰੰਪਰਾ ਜਾਰੀ ਰੱਖਦਿਆਂ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਚੱਲ ਰਹੀਆਂ ਕਾਰ ਸੇਵਾਵਾਂ ਵਿਚ ਵੱਡੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਜਾਂਦੀ ਹੈ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਮਹਾਂਪੁਰਖਾਂ ਵਲੋਂ ਚਲਾਈ ਗਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਆਪਣੇ ਬੱਚਿਆਂ ਨੂੰ ਅੰਮਿ੍ਤ ਛਕਾ ਕੇ ਗੁਰੂ ਦੇ ਲੜ ਲਾਇਆ ਜਾਵੇ ਅਤੇ ਬਾਣੀ ਅਤੇ ਬਾਣੀ ਦੇ ਧਾਰਨੀ ਬਣਾਇਆ ਜਾਵੇ | ਇਸ ਮੌਕੇ ਬਾਬਾ ਸੁੱਖਾ ਸਿੰਘ ਬਾਬਾ ਬਕਾਲਾ ਸਾਹਿਬ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਕਰਨਬੀਰ ਸਿੰਘ, ਨਵਜੋਤ ਸਿੰਘ (ਸਾਰੇ ਨੀਡਜ ਹੋਲਸੇਲਜ਼ ਬਾਬਾ ਬਕਾਲਾ ਸਾਹਿਬ), ਜ: ਜਰਨੈਲ ਸਿੰਘ ਚੀਮਾਬਾਠ, ਬਲਬੀਰ ਸਿੰਘ ਬਾਊ, ਬਾਬਾ ਬਲਰਾਜ ਸਿੰਘ, ਬਾਬਾ ਤਰਨਾ ਸਿੰਘ, ਬਲਬੀਰ ਸਿੰਘ ਸ਼ਹਿਰੀਆ, ਅੰਮਿ੍ਤਪਾਲ ਸਿੰਘ ਚੀਮਾਬਾਠ, ਰਣਜੀਤ ਸਿੰਘ ਪੱਡਾ ਕੋਟ ਮਹਿਤਾਬ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਨੇ ਹਾਜ਼ਰੀਆਂ ਭਰੀਆਂ |
ਅੱਜ ਚੰਨਣਕੇ ਤੇ ਭੋਏਵਾਲ ਫੀਡਰ ਬੰਦ ਰਹਿਣਗੇ
ਚੌਕ ਮਹਿਤਾ, 20 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਐਸ. ਡੀ. ਓ. ਬਿਜਲੀ ਘਰ ਮਹਿਤਾ ਚੌਕ ਸ. ਹਰਭਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦਫ਼ਤਰ ਤੋਂ ਚਲਦੇ ਪਿੰਡ ਭੋਏਵਾਲ ਤੇ ਚੰਨਣਕੇ ਦੇ ਏ. ਪੀ. ਫੀਡਰ ਅੱਜ 21 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹਿਣਗੇ |
ਆਪਣੇ ਬੱਚਿਆਂ ਨੂੰ ਅੰਮਿ੍ਤ ਛਕਾ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣਾ ਸਮੇਂ ਦੀ ਮੁੱਖ ਲੋੜ-ਸੰਤ ਬਾਬਾ ਗੁਰਦੇਵ ਸਿੰਘ <br/>
ਅਜੀਤ ਡੈਸਕ
21-01-2026